ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨਵੀਨ ਰੰਗ। ੨. ਦੇਖੋ, ਨੌਰੰਗ.


ਵਿ- ਨਵੇਂ ਰੰਗ ਵਾਲਾ। ੨. ਸੰਗ੍ਯਾ- ਔਰੰਗਜ਼ੇਬ ਬਾਦਸ਼ਾਹ.


ਵਿ- ਨਵੇਂ ਰੰਗ ਵਾਲਾ. ਨਵਰੰਗੀ. "ਪ੍ਰੇਮ ਸਦਾ ਨਉਰੰਗੀ." (ਸਾਰ ਅਃ ਮਃ ੧) ੨. ਸੰਗ੍ਯਾ- ਨਾਰੰਗੀ. ਨਾਰੰਜ. ਸੰਗਤਰੇ ਦੀ ਛੋਟੀ ਕਿਸਮ.


ਸੰਗ੍ਯਾ- ਨਾਪਿਤ. ਨਾਈ. ਹੱਜਾਮ.


ਦੇਖੋ, ਨਾਲ.


ਵਿ- ਨਵੀਨ. ਨਯਾ. ਨਵਾਂ. ਦੇਖੋ, ਅੰ. New.


ਸੰਗ੍ਯਾ- ਨਦੀ. "ਮਾਖਿਅ ਨਈ ਵਹੰਨਿ." (ਸ. ਫਰੀਦ) ੨. ਵਿ- ਨਵੀਂ. ਨਵੀਨ. ਨਯੀ। ੩. ਨੀਤਿਵਾਨ. ਨੀਤਿਵੇੱਤਾ.


ਸੰ. नियन्तृ. ਨਿਯੰਤਾ. ਨਿਯਮ ਬੰਨ੍ਹਣ ਵਾਲਾ. ਕ਼ਾਇ਼ਦਾ ਮੁਕ਼ੱਰਰ ਕਰਨ ਵਾਲਾ ਕਰਤਾਰ. "ਨਈਆ ਤੇ ਬੈਰੇਕੰਨਾ." (ਧਨਾ ਨਾਮਦੇਵ) ਨਿਯੰਤਾ ਤੋਂ ਵਹਿਰ (ਬਾਹਰ) ਏਕ ਨਾ। ੨. ਸਿਖ੍ਯਾ ਦੇਣ ਵਾਲਾ। ੩. ਪ੍ਰੇਰਣਾ ਕਰਨ ਵਾਲਾ। ੪. ਹਿੰਦੀ- ਨੌਕਾ. ਕਿਸ਼ਤੀ. ਨੈਯਾ.


ਸੰ. ਨੈਵੇਦ੍ਯ. ਸੰਗ੍ਯਾ- ਦੇਵਤਾ ਨੂੰ ਨਿਵੇਦਨ ਕੀਤਾ (ਅਰਪਿਆ) ਪਦਾਰਥ. ਭੋਜਨ ਆਦਿ ਉਹ ਸਾਮਗ੍ਰੀ ਜੋ ਦੇਵਤਾ ਨੂੰ ਚੜ੍ਹਾਈ ਜਾਵੇ. "ਧੂਪਦੀਪ ਨਈ ਬੇਦਹਿ ਬਾਸਾ." (ਗੂਜ ਰਵਿਦਾਸ) ਧੂਪ ਦੀਵਾ ਅਤੇ ਭੋਜਨ ਦੀ ਗੰਧ, ਦੇਵਤਾ ਤੋਂ ਪਹਿਲਾਂ ਹੀ ਚੜ੍ਹਾਉਣ ਵਾਲਾ ਲੈ ਲੈਂਦਾ ਹੈ.


ਦੇਖੋ, ਨੈਮਿਸ.