ਗ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [غافل] ਵਿ- ਬੇਖਬਰ. ਗ਼ਫ਼ਲਤ ਵਾਲਾ. ਸੁਸਤ. ਆਲਸੀ. "ਕਹਿ ਗਾਫਲ ਸੋਇਆ." (ਤਿਲੰ ਮਃ ੯) "ਬਖੀਲ ਗਾਫਿਲ." (ਤਿਲੰ ਮਃ ੧)


ਫ਼ਾ. [غافلشِکن] ਵਿ- ਗ਼ਾਫਿਲ ਨੂੰ ਤੋੜਨ ਵਾਲਾ. ਆਲਸੀਆਂ ਦਾ ਅੰਤ ਕਰਨ ਵਾਲਾ.


ਅ਼. [غائِب] ਵਿ- ਗ਼ੈਬ (ਨੇਤ੍ਰਾਂ ਤੋਂ ਪਰੇ). ਲੋਪ. ਅੰਤਰਧਾਨ। ੨. ਗ਼ੈਰਹਾਜਿਰ.


ਦੇਖੋ, ਗੈਬਾਨਾ.


ਅ਼. [غِلمان] ਗ਼ੁਲਾਮ ਦਾ ਬਹੁਵਚਨ. ਖਾਸ ਕਰਕੇ ਸੁਰਗ (ਬਹਿਸ਼੍ਤ) ਦੇ ਜਵਾਨ ਲੜਕੇ, ਜੋ ਇਸਲਾਮ ਦੇ ਮੋਮਿਨਾ ਨੂੰ ਸੇਵਾ ਲਈ ਮਿਲਣਗੇ. ਦੇਖੋ, . ਕੁਰਾਨ ਪਾਰਾ ੨੭, ਸੂਰਤ ਤੌਰ ੫੨, ਰੁਕੂਅ਼ ੧.


ਅ਼. [غِلاف] ਸੰਗ੍ਯਾ- ਪਰਦਾ। ੨. ਉਛਾੜ. ਢਕਣ ਦਾ ਵਸਤ੍ਰ.


ਦੇਖੋ, ਗੁਣਗੁਣਾ.


ਫ਼ਾ. [غُنوُدگی] ਸੰਗ੍ਯਾ- ਊਂਘ. ਨੀਂਦ. ਤੰਦ੍ਰਾ.


ਫ਼ਾ. [غُنوُدن] ਕ੍ਰਿ- ਊਂਘਣਾ.


ਅ਼. [غُربت] ਬੇਵਤ਼ਨੀ. ਪਰਦੇਸ ਵਿੱਚ ਹੋਣ ਦਾ ਭਾਵ। ੨. ਨਿਰਧਨਤਾ. ਕੰਗਾਲੀ। ੩. ਓਪਰਾਪਨ. ਜਾਣ ਪਹਿਚਾਣ ਦਾ ਅਭਾਵ. "ਗੁਰਬਤ ਸਿੰਘ ਸੋਂ ਨਹਿ ਖੁਲੀ ਹਮਾਰੀ." (ਪ੍ਰਾਪੰਪ੍ਰ)


ਫ਼ਾ. [غُرّاں] ਵਿ- ਕੜਕਣ ਵਾਲਾ. ਗਰਜਨੇ ਵਾਲਾ.


ਫ਼ਾ. [غُرّیدن] ਕ੍ਰਿ- ਗਰਜਣਾ ਕੜਕਣਾ। ੨. ਗਰੜਾਉਣਾ.