ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮੁਗਧ. "ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ." (ਸੁਖਮਨੀ)


ਮੁਗਧ ਹੋਇਆ. "ਕਰਤਬ ਕਰਤ ਮਹਾਂ ਮੁਘਨਾ." (ਸਵੈਯੇ ਸ੍ਰੀ ਮੁਖਵਾਕ ਮਃ ੫)#੨. ਮਖ- ਹਨ (ਦੈਂਤਾ) ਦੇ ਰਾਖਸੀ ਕਰਮ. ਦੇਖੋ, ਮਖਹਨ.


ਸੰ. मुच्. ਧਾ- ਛੱਡਣਾ (ਨਿਰਬੰਧ ਕਰਨਾ), ਤ੍ਯਾਗ ਕਰਨਾ, ਖੁਸ਼ ਕਰਨਾ, ਠਗਣਾ। ੨. ਸੰਗ੍ਯਾ- ਪਤਨ. ਡਿਗਣ ਦੀ ਕ੍ਰਿਯਾ. "ਗਰਭਣੀਆਨ ਕੇ ਗਰਭ ਮੁੱਚੰ." (ਚਰਿਤ੍ਰ ੨)


ਸੰ. ਮੁਚਕੁੰਦ. ਇੱਕ ਸੂਰਜਵੰਸ਼ੀ ਰਾਜਾ, ਜੋ ਮਾਂਧਾਤਾ ਦਾ ਪੁਤ੍ਰ ਸੀ. ਪੁਰਾਣਕਥਾ ਹੈ ਕਿ ਇੱਕ ਵਾਰ ਦੇਵਤਿਆਂ ਦੀ ਸਹਾਇਤਾ ਲਈ ਮੁਚਕੁੰਦ ਰਾਖਸ਼ਾਂ ਨਾਲ ਲੜਿਆ ਅਤੇ ਫਤੇ ਪਾਈ, ਅਰ ਦੇਵਤਿਆਂ ਤੋਂ ਵਰ ਲਿਆ ਕਿ ਮੈਂ ਦੇਰ ਤੀਕ ਸੁੱਤਾ ਰਹਾਂ, ਅਰ ਜੋ ਮੈਨੂੰ ਜਗਾਵੇ ਉਹ ਮੇਰੇ ਸ਼ਰੀਰ ਤੋਂ ਉਪਜੀ ਅਗਨਿ ਨਾਲ ਭਸਮ ਹੋ ਜਾਵੇ.#ਜਦ ਕਾਲਯਵਨ ਨੇ ਕ੍ਰਿਸਨ ਜੀ ਨੂੰ ਜੰਗ ਵਿੱਚ ਭਜਾ ਦਿੱਤਾ, ਤਦ ਕ੍ਰਿਸਨ ਜੀ ਭਜਦੇ ਹੋਏ ਉਸ ਨੂੰ ਆਪਣੇ ਪਿੱਛੇ ਲਾਕੇ ਉੱਥੇ ਲੈ ਗਏ, ਜਿੱਥੇ ਮੁਚਕੁੰਦ ਸੁੱਤਾ ਪਿਆ ਸੀ. ਮੁਚਕੁੰਦ ਨੂੰ ਠੋਕਰ ਮਾਰਕੇ ਆਪ ਓਲ੍ਹੇ ਹੋਗਏ ਅਰ ਕਾਲਯਵਨ ਸਾਮ੍ਹਣੇ ਆਉਂਦਾ ਹੀ ਮੁੰਚਕੁੰਦ ਦੇ ਸ਼ਰੀਰ ਤੋਂ ਪੈਦਾ ਹੋਈ ਅਗਨਿ ਨਾਲ ਭਸਮ ਹੋਗਿਆ. "ਆਪਨ ਕੋ ਬਚਵਾਇ, ਗਯੋ ਕਾਨ੍ਹ ਮੁਚਕੰਦ ਤੇ। ਤਜੀ ਨੀਂਦ ਤਿਂਹ ਰਾਇ, ਹੇਰਤ ਭਸਮ ਮਲੇਛ ਭੋ." (ਕ੍ਰਿਸਨਾਵ)


ਦੇਖੋ, ਕਪਾਲਮੋਚਨ. "ਨਦਿ ਜਮਨਾ ਕੇ ਤੀਰ ਮੈ ਤੀਰਥ ਮੁਚਨਕਪਾਲ." (ਚਰਿਤ੍ਰ ੭੧)


ਤੁ. [مُچلکا] ਸੰਗ੍ਯਾ- ਪ੍ਰਣ. ਪ੍ਰਤਿਗ੍ਯਾ. ਇਕ਼ਰਾਰ. ਅ਼ਹਿਦਨਾਮਾ। ੨. ਮੁਜਰਮ ਵੱਲੋਂ ਪ੍ਰਤਿਗ੍ਯਾਪਤ੍ਰ.