ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੋਚਨ ਕਰਾਉਣਾ. ਛੁਟਕਾਰਾ ਦਿਵਾਉਣਾ. "ਇਸ ਰਾਖਸ ਤੋ ਕਰਹੁ ਮੁਚਾਨਾ." (ਨਾਪ੍ਰ)


ਛੱਡਕੇ. ਤਿਆਗਕੇ. ਦੇਖੋ, ਮੁਚ ਧਾ। ੨. ਡਿਗਕੇ. ਪਤਨ ਹੋਕੇ.


ਸੰਗ੍ਯਾ- ਡਿਗਣ ਦਾ ਭਾਵ. ਪਤਨ. "ਮੁਚੁ ਮੁਚੁ ਗਰਭ ਗਏ." (ਗਉ ਕਬੀਰ) ਗਰਭ ਸ਼੍ਰਾਵ ਹੋਏ. ਦੇਖੋ, ਮੁਚ ਧਾ। ੨. ਵਿ- ਅਧਿਕ. ਬਹੁਤ. "ਅੰਨ ਪਾਣੀ ਮੁਚੁ ਉਪਾਇ." (ਮਃ ੫. ਵਾਰ ਸਾਰ) ਦੇਖੋ, ਅੰ. Much ੩. ਮੋਟਾ. "ਅਤਿ ਦੀਰਘ ਅਤਿ ਮੁਚੁ." (ਵਾਰ ਆਸਾ) ੪. ਛਤਰੀਦਾਰ. ਗੁੱਫੇਦਾਰ (tufted)


ਵਡੀ ਚੌੜੀ ਡਫ.¹ "ਮੁਰਜ ਤੂਰ ਮੁਚੰਗ ਮੰਦਲ." (ਯੁਧਿਸਟਰਰਾਜ) ੨. ਕਿਤਨੇ ਵਿਦ੍ਵਾਨ ਤ਼ੰਬੂਰ ਨੂੰ ਮੁਚੰਗ ਖਿਆਲ ਕਰਦੇ ਹਨ.


ਖ਼ਾ. ਮੁੱਛ. ਮੂਛ. ਦੇਖੋ, ਅੰ. Moustaches ਦੇਖੋ, ਮੌਂਸਰਾ.