ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُزاحِم] ਮੁਜ਼ਾਹ਼ਿਮ. ਵਿ- ਜ਼ਹ਼ਮ (ਰੁਕਾਵਟ) ਪਾਉਣ ਵਾਲਾ. ਤੰਗ ਕਰਨ ਵਾਲਾ. ਵਿਘਨ ਕਰਤਾ. "ਕੌਨ ਮੁਜਾਹਮ ਹੋਵਹਿ ਤੇਰੀ?" (ਗੁਪ੍ਰਸੂ)


ਅ਼. [مُضائیقہ] ਮੁਜਾਯਕ਼ਹ. ਸੰਗ੍ਯਾ- ਜੈਕ਼ (ਤੰਗ) ਹੋਣ ਦਾ ਭਾਵ. ਤੰਗਦਿਲੀ ਕਰਨਾ. ਸੰਕੋਚ.


ਅ਼. [مُزارع] ਮੁਜ਼ਾਰਿਅ਼. ਸੰਗ੍ਯਾ- ਜ਼ਰਅ਼ (ਖੇਤੀ) ਕਰਨ ਵਾਲਾ. ਕਾਸ਼੍ਤਕਾਰ. ਕ੍ਰਿਸਾਣ.


ਅ਼. [مُجاور] ਵਿ- ਜੂਰ (ਸਮੀਪ) ਹੋਣ ਵਾਲਾ. ਨਜ਼ਦੀਕੀ। ੨. ਸੰਗ੍ਯਾ- ਮੰਦਿਰ ਅਥਵਾ ਮਕ਼ਬਰੇ ਦਾ ਪੁਜਾਰੀ। ੩. ਪੜੋਸੀ. ਹਮਸਾਯਹ.


ਅ਼. [مُضِر] ਵਿ- ਜਰਰ (ਨੁਕ਼ਸਾਨ) ਦੇਣ ਵਾਲਾ. ਹਾਨਿਕਾਰਕ.