ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਠੰਢ ਪਾਉਣ ਵਾਲੀ ਸਰਦਾਈ. ਬਾਦਾਮ, ਗੁਲਾਬ ਦੇ ਫੁੱਲ, ਕਕੜੀ ਦੇ ਬੀਜ ਆਦਿ ਘੋਟਕੇ ਮਿਸ਼ਰੀ ਦੇ ਜਲ ਨਾਲ ਮਿੱਠਾ ਕੀਤਾ ਸੀਤਲ ਪੀਣ ਯੋਗ੍ਯ ਪਦਾਰਥ ਗਰਮ ਦੇਸਾਂ ਵਿੱਚ ਗ੍ਰੀਖਮ ਰੁੱਤੇ ਇਸ ਨੂੰ ਪੀਂਦੇ ਹਨ.


ਵਿ- ਠਰੀਹੋਈ. ਸੀਤਲ। ੨. ਸੰਗ੍ਯਾ- ਨਦੀ. "ਠੰਢੀ ਤਾਤੀ ਮਿਟੀ ਖਾਈ." (ਆਸਾ ਮਃ ੫) ਦੇਹ ਨੂੰ ਨਦੀ, ਅਗਨਿ ਅਤੇ ਮਿੱਟੀ ਖਾ ਲੈਂਦੀ ਹੈ। ੩. ਸੀਤਲਾ. ਚੇਚਕ. "ਅਬ ਜਾਨੋ ਇਹ ਬਾਲਕ ਠੰਢੀ ਖਾਇਯੋ." (ਗੁਵਿ ੬)


ਨਦੀ (ਭਾਵ ਜਲ), ਅਗਨਿ ਅਤੇ ਮਿੱਟੀ. ਦੇਖੋ, ਠੰਢੀ ੨.