ਸੰ. ਸੰਗ੍ਯਾ- ਪ੍ਰਸੰਨਤਾ. ਖ਼ੁਸ਼ੀ। ੨. ਦੂਜੇ ਦੀ ਮਾਨ ਵਡਿਆਈ ਦੇਖ ਸੁਣਕੇ ਪ੍ਰਸੰਨ ਹੋਣ ਦੀ ਕ੍ਰਿਯਾ. ਦੇਖੋ, ਉਪੇਖ੍ਯਾ। ੩. ਕਾਵ੍ਯ ਅਨੁਸਾਰ ਇੱਕ ਨਾਯਿਕਾ-#"ਸੁਨਤ ਲਖਤ ਚਿਤ ਚਾਹ ਕੀ ਬਾਤ ਭਾਂਤਿ ਅਭਿਰਾਮ।#ਮੁਦਿਤ ਹੋਯ ਜੋ ਨਾਯਿਕਾ ਤਾਕੋ ਮੁਦਿਤਾ ਨਾਮ ॥"#(ਜਗਦਵਿਨੋਦ)
ਸੰ. ਬੱਦਲ. ਮੇਘ.
ਦੇਖੋ, ਮੁੱਦਈ. "ਹੋਇ ਮੁੱਦੀ ਦਾਵਾ." (ਭਾਗੁ)
ਸੰ. ਵਿ- ਪ੍ਰਸੰਨ. ਖ਼ੁਸ਼। ੨. ਦੇਖੋ, ਮੁਦ੍ਰਾ.#"ਹਮਰੀ ਮੁਦ੍ਰ ਨਾਮਹਰਿ ਸੁਆਮੀ." (ਦੇਵ ਮਃ ੪) ਸਾਡੀ ਮੁਦ੍ਰਾ (ਭੇਖ ਚਿੰਨ੍ਹ) ਪ੍ਰਭੂ ਦਾ ਨਾਮ ਹੈ.
ਸੰ. ਮੁਦ੍ਰਿਕਾ. ਮੁਹਰਛਾਪ। ੨. ਕੰਨਾਂ ਵਿੱਚ ਪਹਿਰਣ ਦਾ ਕੁੰਡਲ. "ਮੁਦ੍ਰਕਕਾ ਪਹਿਰੈਂ ਹਮ ਕਾਨ." (ਕ੍ਰਿਸਨਾਵ)
ਸੰ. ਮੁਦ੍ਰਿਖਾ. ਮੁਹਰਛਾਪ। ੨. ਰੁਪਯਾ ਅਸ਼ਰਫੀ ਆਦਿ ਸਿੱਕਾ, ਜਿਸ ਤੇ ਅੱਖਰ ਮੂਰਤੀ ਆਦਿ ਦਾ ਚਿੰਨ੍ਹ ਲੱਗਿਆ ਹੈ। ੩. ਵੈਸਨਵਾਂ ਦੇ ਸ਼ਰੀਰ ਪੁਰ ਲੱਗਾ ਸ਼ੰਖ ਚਕ੍ਰ ਆਦਿ ਦਾ ਛਾਪਾ. "ਨ ਮੁਦ੍ਰਕਾ ਸੁਧਾਰ ਹੋਂ." (ਵਿਚਿਤ੍ਰ)
ਦੇਖੋ, ਮੁੰਦਣਾ.
ਦੇਖੋ, ਮੁੰਦਾ। ੨. ਸੰਗ੍ਯਾ- ਧਾਰਨਾ. ਮਰਯਾਦਾ. "ਗਿਆਨ ਕੀ ਮੁਦ੍ਰਾ ਕਵਨ ਅਉਧੂ?" (ਸਿਧਗੋਸਟਿ) ੩. ਕੰਨ ਵਿੱਚ ਪਹਿਰਿਆ ਯੋਗੀਆਂ ਦਾ ਕੁੰਡਲ. ਦੇਖੋ, ਮੁੰਦ੍ਰਾ ੨। ੪. ਭੇਤ. ਰਾਜ਼। ੫. ਇੱਕ ਅਰਥਾਲੰਕਾਰ. ਪ੍ਰਕਰਣ ਅਨੁਸਾਰ ਕਿਸੇ ਪ੍ਰਸੰਗ ਨੂੰ ਕਹਿਂਦੇ ਹੋਏ ਕਿਸੇ ਪਦ ਦ੍ਵਾਰਾ ਜੇ ਹੋਰ ਅਰਥ ਭੀ ਬੋਧਨ ਕਰੀਏ, ਤਦ "ਮੁਦ੍ਰਾ" ਅਲੰਕਾਰ ਹੁੰਦਾ ਹੈ.#ਮੁਦ੍ਰਾ ਪ੍ਰਸ੍ਤੂਤ ਪਦ ਵਿਖੈ ਔਰੈਂ ਅਰਥ ਪ੍ਰਕਾਸ਼#(ਕਾਵ੍ਯਪ੍ਰਭਾਕਰ)#ਉਦਾਹਰਣ-#ਜਿਸ ਨੇ ਜਾਨੀ ਚਿੱਤ ਮੇ ਹੌਮੈ ਦੁਖਦ ਮਹਾਨ,#ਰਹਿਤਾ ਹੈ ਸੁਖ ਸੇਂ ਸਦਾ ਸੋ "ਨਰ" ਨਿਸ਼ਚੈ ਜਾਨ.#ਇਸ ਦੋਹੇ ਵਿੱਚ ਸਾਧਾਰਣ ਪ੍ਰਕਰਣ ਤੋਂ ਛੁੱਟ, "ਨਰ" ਸ਼ਬਦ ਨਾਲ ਇਹ ਭੀ ਜਣਾਇਆ ਕਿ ਇਹ ਨਰ ਦੋਹਾ ਹੈ. ਜਿਸ ਵਿੱਚ ੧੫. ਗੁਰੁ ਅਤੇ ੧੮. ਲਘੁ ਹੋਣ, ਉਹ ਨਰ ਦੋਹਾ ਹੁੰਦਾ ਹੈ.#(ਅ) ਕਿਸੇ ਵਰਣਨੀਯ ਵਸ੍ਤੁ ਦਾ ਕੇਵਲ ਨਿਯਮ ਅਥਵਾ ਚਿੰਨ੍ਹ ਨਾਲ ਬੋਧ ਕਰਾਉਣਾ ਮੁਦ੍ਰਾ ਦਾ ਦੂਜਾ ਰੂਪ ਹੈ.#ਉਦਾਹਰਣ-#ਹਕੁ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ.#(ਮਃ ੧. ਵਾਰ ਮਾਝ)#ਸੂਅਰ ਅਤੇ ਗਾਇ ਸ਼ਬਦ ਦ੍ਵਾਰਾ ਮੁਸਲਮਾਨ ਅਤੇ ਹਿੰਦੂ ਦਾ ਬੋਧ ਕਰਾਇਆ.#ਨੀਲੇ ਘੋੜੇ ਪਰ ਚਢ੍ਯੋ ਸ੍ਵੇਤ ਹਾਥ ਪਰ ਬਾਜ,#ਕਲਗੀ ਲਹਰੈ ਸੀਸ ਪੈ ਕਰੈ ਹਮਾਰੇ ਕਾਜ.#ਚਿੰਨ੍ਹਾਂ ਦ੍ਵਾਰਾ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਬੋਧ ਹੋਇਆ#(ੲ) ਕੇਵਲ ਕ੍ਰਿਯਾ ਦੱਸਕੇ ਕਰਤਾ ਦਾ ਬੋਧ ਕਰਾਉਣਾ "ਮੁਦ੍ਰਾ" ਦਾ ਤੀਜਾ ਰੂਪ ਹੈ.#ਉਦਾਹਰਣ-#ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ,#ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣੁ. (ਜਪੁ)#ਇੱਥੇ ਸੰਸਾਰ ਰਚਨਾ ਪਾਲਨ ਅਤੇ ਲੈ ਕਰਨ ਦੀ ਕ੍ਰਿਯਾ ਦੱਸਕੇ ਰਜ ਸਤ ਤਮ ਦਾ ਬੋਧ ਕਰਾਇਆ।#੬. ਵਾਮਮਾਰਗੀਆਂ ਦੇ ਸੰਕੇਤ ਅਨੁਸਾਰ ਭੁੰਨੇਹੋਏ ਜੌਂ ਅਤੇ ਚਿੜਵੇ, ਜੋ ਸ਼ਰਾਬ ਪੀਣ ਵੇਲੇ ਵਰਤੀਦੇ ਹਨ।¹ ੭. ਯੋਗਮਤ ਅਨੁਸਾਰ ਨਿਸ਼ਸ੍ਤ ਦੀ ਇੱਕ ਰੀਤਿ, ਇਸ ਦਾ ਨਾਮ ਮੁਦ੍ਰਾ ਇਸ ਲਈ ਹੈ ਕਿ ਇਹ ਕਲੇਸ਼ਾਂ ਨੂੰ ਮੁੰਦ ਦਿੰਦੀ ਹੈ। ੮. ਮੋਹਰਛਾਪ। ੯. ਰੁਪਯਾ ਅਸ਼ਰਫੀ ਆਦਿ ਜਿਨ੍ਹਾਂ ਤੇ ਰਾਜ ਦਾ ਚਿੰਨ੍ਹ ਹੈ। ੧੦. ਅਰਕ ਖਿੱਚਣ ਵੇਲੇ ਭਾਂਡੇ ਦੇ ਮੂੰਹ ਤੇ ਲਾਇਆ ਡੱਟਾ, ਜਿਸ ਤੋਂ ਭਾਪ ਨਾ ਨਿਕਲੇ. ਦੇਖੋ, ਮਦਕ ੨.
ਦੇਖੋ, ਛਾਪਾ ੩.
ਛਪੀ ਹੋਈ ਲਿਖਤ. ਛਾਪੇਖਾਨੇ ਛਪਿਆ ਲੇਖ.
ਸੰਗ੍ਯਾ- ਮੋਹਰਛਾਪ। ੨. ਰੁਪਯਾ ਅਸ਼ਰਫੀ ਆਦਿ.