ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُنحصر] ਮੁਨਹ਼ਸਰ. ਸੰਗ੍ਯਾ- ਹ਼ਸਰ (ਨਿਰਭਰਤਾ) ਦਾ ਭਾਵ. ਦਾਰੋਮਦਾਰ.


ਅ਼. [مُنہضم] ਮੁਨਹਜਮ. ਵਿ- ਹਜਮ ਹੋਇਆ. ਪਚਿਆ ਹੋਇਆ। ੨. ਹਜਮ ਹੋਣ ਵਾਲਾ. ਪਚਣ ਵਾਲਾ.


ਅ. [مُنہدم] ਵਿ- ਹਦਮ (ਢਾਹਿਆ) ਹੋਇਆ. ਮੇਟਿਆ. ਗਿਰਾਇਆ.


ਅ਼. [مُنحِرف] ਵਿ- ਇਨਹ਼ਿਰਾਫ਼ ਹੋਇਆ. ਮੂੰਹ ਫੇਰੇ ਹੋਏ. ਮੁੜਿਆ ਹੋਇਆ. ਵਿਮੁਖ ਹੋਇਆ.


ਅ਼. [مُنقضی] ਮੁਨਕ਼ਜੀ. ਵਿ- ਇਨਕ਼ਜਾ ਕਰਨ ਵਾਲਾ. ਗੁਜਰ ਜਾਣ ਵਾਲਾ. ਵੀਤਿਆ ਹੋਇਆ.


ਅ਼. [مُنقد] ਮੁਨਅ਼ਕ਼ਦ. ਵਿ- ਅ਼ਕ਼ਦ (ਬੰਧਨ) ਵਿੱਚ ਆਇਆ. ਕ਼ਾਇਮ ਹੋਇਆ.