ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮੁੰਡਾਉਣਾ.


ਅ਼. [مُناسِب] ਵਿ- ਨਿਸਬਤ (ਯੋਗ੍ਯਤਾ) ਰੱਖਣ ਵਾਲਾ. ਠੀਕ ਯੋਗ੍ਯ.


ਅ਼. [مُناجات] ਸੰਗ੍ਯਾ- ਨਜੀ (ਭੇਤ ਦੀ ਬਾਤ ਕਹਿਣ) ਦਾ ਭਾਵ. ਕਰਤਾਰ ਅੱਗੇ ਮਨੋਰਥ ਪ੍ਰਗਟ ਕਰਨ ਦੀ ਕ੍ਰਿਯਾ. ਅਰਦਾਸ। ੨. ਪ੍ਰਾਰਥਨਾ ਦੀ ਕਵਿਤਾ. ਸਤੋਤ੍ਰ.


ਦੇਖੋ, ਮਨਾਦੀ.


ਅ਼. [مُنافع] ਸੰਗ੍ਯਾ- ਮਨਫ਼ਅ਼ਤ (ਨਫ਼ਾ) ਦਾ ਬਹੂਵਚਨ. ਲਾਭ ਨਫੇ.


ਅ਼. [مُنافِک] ਮੁਨਾਫ਼ਿਕ਼. ਵਿ- ਨਫ਼ਾਕ਼ (ਫੁੱਟ) ਰੱਖਣ ਵਾਲਾ। ੨. ਪਾਖੰਡੀ. ਦੰਭੀ. "ਮੁਲਹਦ ਹੋਇ ਮੁਨਾਫਕਾ." (ਭਾਗੁ)#੩. ਜਨਮਸਾਖੀ ਵਿੱਚ ਕਾਫ਼ਿਰਸ੍ਤਾਨ ਲਈ ਮੁਨਾਫਕ ਸ਼ਬਦ ਵਰਤਿਆ ਹੈ.