ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੁਨਿਵਰ. ਉੱਤਮ ਸਾਧੁ. "ਯੌਂ ਨ ਪਾਨਿ ਪਰੇ ਮੁਨਾਬਰ." (ਪਾਰਸਾਵ) ੨. ਦੇਖੋ, ਮੁਨੱਵਰ.


ਦੇਖੋ, ਮੀਨਾਰ. "ਬਡੋ ਮੁਨਾਰ ਉਸਾਰ." (ਚਰਿਤ੍ਰ ੧੭੫) "ਮੁਲਾਂ, ਮੁਨਾਰੇ ਕਿਆ ਚਢਹਿ?" (ਸ. ਕਬੀਰ)


ਸੰ. ਸੰਗ੍ਯਾ- ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ.¹ "ਸੋ ਮੁਨਿ. ਜਿ ਮਨ ਕੀ ਦੁਬਿਧਾ ਮਾਰੇ." (ਭੈਰ ਮਃ ੩) ੨. ਮਨਨਸ਼ੀਲ ਵਿਚਾਰ ਕਰਨ ਵਾਲਾ। ੩. ਸ਼ਿਵ. ਮਹਾਦੇਵ. "ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ." (ਚਰਿਤ੍ਰ ੨੧੫) ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸਿ), ਸੱਤ ਮੰਨੇ ਹਨ. ਦੇਖੋ, ਸਪਤ ਰਿਖੀ। ੫. ਮੌਨ ਧਾਰਨ ਵਾਲਾ ਪੁਰਖ. ਚੁਪ ਕੀਤਾ. ਮੌਨੀ.


ਸੰ. ਜੰਗਲ. ਬਣ (ਵਨ). ੨. ਕੰਦਰਾ. ਗੁਫਾ.


ਫ਼ਾ. [مُنِیاد] ਬੁਨਯਾਦ. ਸੰਗ੍ਯਾ- ਮੂਲ. ਜੜ। ੨. ਨਿਉਂ. ਨੀਂਹ.


ਦੇਖੋ, ਮਨੀਆਰ.


ਸੰਗ੍ਯਾ- ਮੁਨਿਚਰ੍‍ਯ. ਮੁਨਿਕਰਮ। ੨. ਸਾਧੁ ਦੀ ਤਰਾਂ ਵਿਚਰਨ ਦੀ ਕ੍ਰਿਯਾ। ੩. ਬ੍ਰਹਮਚਰ੍‍ਯ.