ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੁਨਿਲੋਕ. ਸਾਧੁਜਨ. "ਤਰਿਓ ਪ੍ਰਹਲਾਦੁ ਗੁਰ ਮਿਲਤ ਮੁਨਿਜੰਨ ਰੇ." (ਸਵੈਯੇ ਮਃ ੪. ਕੇ) ੨. ਦੇਖੋ, ਮੁਨਿ ਅਤੇ ਜਨ.


ਦੇਵਮੁਨਿ. ਅਗਸ੍ਤ੍ਯ। ੨. ਅਗਸ੍ਤ੍ਯ ਤਾਰਾ. "ਸੀਤ ਭਈ ਰੁਤ ਕਾਤਕ ਕੀ, ਮੁਨਿਦੇਵ ਚੜ੍ਹ੍ਯੋ ਜਲ ਹਨਐਗਯੋ ਥੋਰੋ." (ਕ੍ਰਿਸਨਾਵ)


ਅ਼. [مُنِفق] ਵਿ- ਖਰਚ ਦੇਣ ਵਾਲਾ. ਇਸ ਦਾ ਮੂਲ ਨਫ਼ਕ਼ (ਖਰਚ ਹੋਣਾ) ਹੈ.


ਮੁਨਿਮਾਨ੍ਯ. ਰਿਸੀਆਂ ਦ੍ਵਾਰਾ ਪੂਜ੍ਯ.


ਮੁਨਿਮਣਿ. ਰਿਸੀਆਂ ਵਿੱਚੋਂ ਉੱਤਮ.


ਦੇਖੋ, ਮੁਨੀਆਂ.


ਰਿਸਿਰਾਜਾ. ਪ੍ਰਧਾਨ ਸੰਤ.


ਸ਼੍ਰੇਸ੍ਟ ਮੁਨਿ. ਉੱਤਮ ਰਿਖੀ. "ਆਪਸ ਕਉ ਮੁਨਿਵਰ ਕਰਿ ਥਾਪਹੁ." (ਮਾਰੂ ਕਬੀਰ)


ਦੇਖੋ, ਮੁਨੀਂਦ੍ਰ.