ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮਨਿਗਿਰਿ.¹ Monghyr ਬੰਗਾਲ ਦੇ ਇਲਾਕੇ ਇੱਕ ਨਗਰ, ਜੋ ਗੰਗਾ ਦੇ ਦੱਖਣੀ ਕਿਨਾਰੇ ਹੈ. ਇਹ ਹਾਵੜੇ (ਕਲਕੱਤੇ) ਤੋਂ ੨੯੬ ਮੀਲ ਹੈ. ਆਬਾਦੀ ੩੫੫੦੦ ਹੈ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਕਾਮਰੂਪ ਨੂੰ ਜਾਂਦੇ ਇੱਥੇ ਵਿਰਾਜੇ ਹਨ.#"ਹੁਤੋ ਮੁੰਗੇਰ ਨਗਰ ਇਕ ਭਾਰੇ।#ਬਸਹਿ" ਬ੍ਰਿੰਦ ਨਰ ਗੰਗ ਕਿਨਾਰੇ।#ਸ੍ਰੀ ਸਤਿਗੁਰ ਤਹਿ" ਉਤਰੇ ਜਾਇ।#ਸੰਗਤਿ ਸੁਨਿ ਆਈ ਸਮੁਦਾਇ ॥"#(ਗੁਪ੍ਰਸੂ)


ਸੰ. मुञ्च. ਧਾ- ਬੋਲਣਾ, ਪੀਹਣਾ, ਠਗਣਾ, ਹੰਕਾਰ ਕਰਨਾ. ਛੱਡਣਾ, ਦੇਣਾ.


ਤ੍ਯਾਗਣਾ. ਛੱਡਣਾ. ਦੇਖੋ, ਮੁੰਚ ਅਤੇ ਮੋਚਨ. "ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ." (ਆਸਾ ਮਃ ੫)


ਸੰ. मुञ्ज. ਦੇਖੋ, ਮੁਜ ਧਾ. ਸੰਗ੍ਯਾ- ਸਰਕੁੜੇ ਦੀਆਂ ਤੀਲਾਂ ਉੱਪਰ ਦਾ ਖੜਕਣ ਵਾਲਾ ਛਿਲਕਾ, ਜਿਸ ਨੂੰ ਕੁੱਟਕੇ ਵਾਣ ਬਣਾਈਦਾ ਹੈ। ੨. ਰਾਜਾ ਭੋਜ ਦਾ ਚਾਚਾ, ਜਿਸ ਨੇ ਉੱਜੈਨ ਵਿੱਚ ਸਨ ੯੭੪ ਤੋਂ ੯੯੫ ਤੀਕ ਰਾਜ ਕੀਤਾ.


ਦੇਖੋ, ਮੁਨਜਿਜ.


ਅ਼. [مُنجر] ਵਿ- ਖਿੱਚਿਆ ਹੋਇਆ. ਇਸ ਦਾ ਮੂਲ ਜਰ (ਖਿੱਚਣਾ) ਹੈ.


ਸੰ. मौञ्जिन. ਮੁੰਜ ਦੀ ਤੜਾਗੀ ਵਾਲਾ. ਬ੍ਰਹਮਚਾਰੀ। ੨. ਬੈਰਾਗੀ ਸਾਧੂ. "ਲੁੰਜਿਤ ਮੁੰਜਿਤ ਮੋਨਿ ਜਟਾਧਾਰ." (ਆਸਾ ਕਬੀਰ) ਲੁੰਚਿਤ, ਮੌਂਜੀ ਵਾਲਾ, ਮੌਨੀ ਅਤੇ ਜਟਾਧਾਰੀ. ਦੇਖੋ, ਮੌਂਜੀ ਨਿਬੰਧਨ.