ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਰਾਜਪੂਤਾਨੇ ਦੀ ਉਹ ਭਾਸਾ, ਜਿਸ ਵਿੱਚ ਭੱਟ ਚਾਰਣ ਆਦਿ ਕਵਿਤਾ ਲਿਖਦੇ ਹਨ. ਇਹ ਹੁਣ ਪ੍ਰਚਲਿਤ ਬੋਲੀ ਤੋਂ ਬਹੁਤ ਭਿੰਨ ਜਾਪਦੀ ਹੈ। ੨. ਵਿ- ਨੀਚ। ੩. ਨਿੰਦਿਤ.


ਵਿ- ਵਿੰਗਾ. ਟੇਢਾ। ੨. ਸੰਗ੍ਯਾ- ਗੁਜਰਾਤ ਜਿਲੇ ਦੀ ਖਾਰੀਆ ਤਸੀਲ ਵਿੱਚ ਇੱਕ ਨਗਰ, ਜੋ ਹੁਣ ਲਾਲਾਮੂਸਾ- ਮਲਕਵਾਲ ਰੇਲਵੇ ਲੈਨ ਤੇ ਹੈ। ੩. ਦੇਖੋ, ਨਾਨਕਸਰ ੨.


ਸੰਗ੍ਯਾ- ਦ੍ਵਿ- ਅੰਘ੍ਰਿ. ਦੋ ਪੈਰ. ਤੁਰਨ ਵੇਲੇ ਦੋ ਪੈਰ ਉਠਾਕੇ ਜਿਤਨੀ ਵਿੱਥ ਤੇ ਰੱਖੀਦੇ ਹਨ, ਉਤਨਾ ਪ੍ਰਮਾਣ. ਡੇਢ ਗਜ਼ ਦੀ ਲੰਬਾਈ. ਕਰਮ.


ਸੰ. डिण्डिम ਸੰਗ੍ਯਾ- ਡਿਮਡਿਮ ਸ਼ਬਦ ਕਰਨ ਵਾਲਾ ਵਾਜਾ. ਡੌਂਡੀ. ਡੁਗਡੁਗੀ.


ਸੰ. डिम्ब ਸੰਗ੍ਯਾ- ਉਪਦ੍ਰਵ. ਫ਼ਿਸਾਦ। ੨. ਆਂਡਾ। ੩. ਫੇਫੜਾ। ੪. ਭੈ. ਡਰ.; ਸੰ. दम्भ ਦੰਭ. ਸੰਗ੍ਯਾ- ਪਾਖੰਡ. "ਡਿੰਭ ਕਰੇ ਅਪਨੀ ਪਤ ਖ੍ਵੈਹੈ." (੩੩ ਸਵੈਯੇ) ੨. ਸੰ. डिम्भ ਵਿ- ਮੂਰਖ. ਅਗ੍ਯਾਨੀ। ੩. ਸੰਗ੍ਯਾ- ਬੱਚਾ. "ਕੁੰਭੀ ਡਿੰਭ ਸੁੰਡ ਭੁਜਦੰਡੇ." (ਗੁਪ੍ਰਸੂ) ਹਾਥੀ ਦੇ ਬੱਚੇ ਦੀ ਸੁੰਡ ਜੇਹੇ ਭੁਜਦੰਡ ਹਨ। ੪. ਆਂਡਾ.


ਡਿੰਭ (ਆਂਡੇ) ਵਿੱਚੋਂ ਪੈਦਾ ਹੋਣ ਵਾਲਾ. ਅੰਡਜ. ਪੰਛੀ ਸਰਪ ਆਦਿ.


ਵਿ- ਦੰਭੀ. ਪਾਖੰਡੀ.


ਦੀ ਦਾ ਰੂਪਾਂਤਰ। ੨. ਸੰ. ਧਾ- ਆਕਾਸ਼ ਵਿੱਚ ਉਡਣਾ.