ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਖਸਣਾ.


ਖਸਮ ਤੋਂ. ਖਸਮ ਸੇ. "ਸਭਿ ਆਏ ਹੁਕਮਿ ਖਸਮਾਹੁ." (ਤਿਲੰ ਮਃ ੪) ਖਸਮ ਦੇ ਹੁਕਮ ਤੋਂ ਆਏ.


ਫ਼ਾ. [خصمانہ] ਖ਼ਸਮਾਨਹ. ਮਾਲਿਕ ਦੀ ਤਰਹਿ. ਭਾਵ- ਮਾਲਿਕੀ. ਸ੍ਵਤ੍ਵ. ਅਪਣਾਉਣ ਦਾ ਭਾਵ. ਸਿੰਧੀ. ਖਸਿਮਾਨੋ. ਰਹ਼ਮ. ਕ੍ਰਿਪਾ. "ਪ੍ਰਭੁ ਜੀਉ ਖਸਮਾਨਾ ਕਰਿ ਪਿਆਰੇ." (ਸੋਰ ਮਃ ੫) "ਕੰਤ ਹਮਾਰੋ ਕੀਅਲੋ ਖਸਮਾਨਾ." (ਆਸਾ ਮਃ ੫) "ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ." (ਆਸਾ ਮਃ ੧)


ਖਸਮ (ਸ੍ਵਾਮੀ) ਨੇ. "ਕਾਢਿ ਕੁਠਾਰ ਖਸਮਿ ਸਿਰ ਕਾਟਿਆ." (ਬਿਲਾ ਮਃ ੫) ੨. ਖਸਮ ਨੂੰ. ਖਸਮ ਦੇ. "ਖਸਮੁ ਮਿਲਿਐ ਸੁਖੁ ਪਾਇਆ." (ਮਾਰੂ ਅਃ ਮਃ ੧) ਖਸਮ ਦੇ ਮਿਲਣ ਕਰਕੇ.


ਅ਼. [خصم] ਖ਼ਸਮ. ਸੰਗ੍ਯਾ- ਸ੍ਵਾਮੀ ਆਕ਼ਾ. ਮਾਲਿਕ. "ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ". (ਵਾਰ ਆਸਾ) ੨. ਭਾਵ- ਜਗਤਨਾਥ. ਕਰਤਾਰ. "ਖਸਮ ਵਿਸਾਰਿ ਕੀਏ ਰਸ ਭੋਗ." (ਮਲਾ ਮਃ ੧) ੩. ਪਤਿ. ਭਰਤਾ. "ਪਰਪਿਰ ਰਾਤੀ ਖਸਮੁ ਵਿਸਾਰਾ." (ਮਾਰੂ ਸੋਲਹੇ ਮਃ ੧) ੪. ਵੈਰੀ. ਦੁਸ਼ਮਨ. "ਕਹੁ ਕਬੀਰ ਅਖਰ ਦੁਇ ਭਾਖਿ। ਹੋਇਗਾ ਖਸਮੁ ਤ ਲੇਇਗਾ ਰਾਖਿ." (ਗਉ ਕਬੀਰ) ਜੇ ਤੇਰਾ ਕੋਈ ਅਕਾਰਣ ਵੈਰੀ ਹੋਵੇਗਾ, ਤਾਂ ਰਾਮ ਰਖ੍ਯਾ ਕਰੇਗਾ। ੫. ਤੁ. [خِصم] ਖ਼ਿਸਮ. ਮਿਤ੍ਰ. ਦੋਸ੍ਤ। ੬. ਸੰਬੰਧੀ. ਰਿਸ਼ਤੇਦਾਰ. ੭. ਫ਼ਾ. [خشم] ਖ਼ਸ਼ਮ. ਕ੍ਰੋਧ. ਗੁੱਸਾ.; ਦੇਖੋ, ਖਸਮ. "ਖਸਮੁ ਵਿਸਾਰਿ ਖੁਆਰੀ ਕੀਨੀ." (ਮਲਾ ਮਃ ੧)