ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [میزبانی] ਜਯਾਫ਼ਤ. ਮੇਹਮਾਨ ਨਵਾਜ਼ੀ.


ਮੱਜਾ. ਮਿੰਜ. "ਤਿਨਕੀ ਭੂਮਿ ਜੁ ਮੇਜਾ ਪਰੀ." (ਚਰਿਤ੍ਰ ੪੦੫)


ਕ੍ਰਿ- ਮਿਟਾਉਣਾ. ਮਸਲਣਾ। ੨. ਰੱਦ ਕਰਨਾ. "ਆਈ ਨ ਮੇਟਣ ਕੋ ਸਮਰਥੁ." (ਓਅੰਕਾਰ) ੩. ਡੋਲ੍ਹਣਾ. ਵੀਟਣਾ. "ਜਲੁ ਮੇਟਿਆ ਊਭਾ ਕਰਿਆ." (ਸੋਰ ਕਬੀਰ)


ਮਿਟਾਉਂਦਾ. ਮੇਟਦਾ ਹੈ। ੨. ਮੇਟਦੇ ਹੀ. ਮੇਟਣਸਾਰ.


ਦੇਖੋ, ਮੇਟਣ, ਮੇਟਣਾ.


ਮੇਟਕੇ. ਮਿਟਾਕੇ. "ਹਉਮੈ ਮੇਟਿ ਚਲੈ ਗੁਰਸਬਦਿ." (ਬਿਲਾ ਮਃ ੧)


ਸੰ. मेण्ठ. ਮੇਂਠ. ਸੰਗ੍ਯਾ- ਹਾਥੀ ਦਾ ਚਰਕਟਾ.¹ "ਮੇਠ ਮਹਾਵਤ ਮੀਰਾ." (ਭਾਗੁ)