ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਜੋੜ ਮੇਲ. ਮਿਲਾਪ। ੨. ਛੁਟਕਾਰਾ. ਰਿਹਾਈ. "ਕਾਈ ਗਲੀਂ ਨ ਮੇਵਣੀ." (ਮਃ ੧. ਬੰਨੋ) ੩. ਸਮਾਉਂਦੇ ਹਨ. ਦੇਖੋ, ਮਾਵਨਾ ਅਤੇ ਮੇਵਨਾ.


ਕ੍ਰਿ- ਮੇਯ ਹੋਵਨ. ਮਿਣਤੀ ਅੰਦਰ ਹੋਣਾ. ਮਰਯਾਦਾ ਵਿੱਚ ਰਹਿਣਾ. "ਮੇਵਹਿ ਨਹੀ ਆਪਨੇ ਅੰਗ." (ਗੁਪ੍ਰਸੂ) ੨. ਸਮਾਉਣਾ. ਵਸਣਾ. "ਨਾਮੁ ਕਰਤਾ ਮੁਖਿ ਮੇਵਾ." (ਸਵੈਯੇ ਮਃ ੩. ਕੇ)


ਆਈਨ ਅਕਬਰੀ ਵਿੱਚ ਲਿਖਿਆ ਹੈ ਕਿ ਮੇਵਾੜ ਦੇ ਵਸਨੀਕ ਲੋਕ ਸਭ ਤੋਂ ਪਹਿਲਾਂ ਬਾਦਸ਼ਾਹ ਅਕਬਰ ਨੇ ਡਾਕ ਦੇ ਇੰਤਜਾਮ ਲਈ ਰੱਖੇ, ਜੋ ਮੇਵੜੇ ਸੱਦੀਦੇ ਸਨ. ਇਹ ਚੱਲਣ ਵਿੱਚ ਬਹੁਤ ਤੇਜ਼ ਸਨ. ਜ਼ੁਬਾਨੀਸੁਨੇਹਾ ਲੈਜਾਣ ਅਤੇ ਲਿਆਉਣ ਵਿੱਚ ਇਹ ਵਡਾ ਕੰਮ ਦਿੰਦੇ ਸਨ। ੨. ਸਤਿਗੁਰੂ ਦੇ ਹਜੂਰ ਸੰਗਤਾਂ ਦੀ ਅਰਜ ਕਰਨ ਅਤੇ ਪਰਾਹੁਣਿਆਂ ਦੀ ਖ਼ਾਤਿਰ ਤਵਾਜਾ ਕਰਨ ਵਾਲਾ ਕਰਮਚਾਰੀ. "ਖਰੋ ਮੇਵਰੋ ਕਰ ਅਰਦਾਸ." ਅਤੇ- "ਕਰਹਿ ਮੇਵੜਾ ਸਭ ਮਹਿ ਫੇਰਾ। ਸਿੱਖ ਵਿਦੇਸਿਨ ਕੋ ਜਹਿ" ਡੇਰਾ ॥" (ਗੁਪ੍ਰਸੂ)


ਫ਼ਾ. [میوا] ਮੇਵਹ. ਫਲ. "ਕੂਜਾ ਮੇਵਾ ਮੈ ਸਭਕਿਛੁ ਚਾਖਿਆ." (ਗਉ ਮਃ ੧) ੨. ਦੇਖੋ, ਮੇਵਨਾ.


ਸੰ. ਮੇਦਪਾਲ. ਮੇਦ ਜਾਤਿ ਦਾ ਦੇਸ਼. ਰਿਆਸਤ ਉਦਯਪੁਰ ਦਾ ਪੁਰਾਣਾ ਨਾਮ. ਗਹਲੋਤਵੰਸ਼ੀ ਰਾਜਪੂਤਾਂ ਦਾ ਰਾਜ੍ਯ.


ਦੇਖੋ, ਮੇਰਤੇਸ। ੨. ਮੇਵਾਰਪਤਿ. "ਮੇੜਤੇਸ ਅੰਬੇਰਪਤਿ ਅਮਿਤ ਸੈਨ ਲੈ ਸਾਥ." (ਚਰਿਤ੍ਰ ੫੧) ੩. ਮਾਰਵਾਰ ਦਾ ਪਤਿ. "ਮੇੜਤੇਸ ਬਾਰੇ ਉਦਰ ਸੁਨ ਰਾਨੀ ਮਮ ਬੈਨ." (ਚਰਿਤ੍ਰ ੧੯੫)