ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [بیوفائی] ਸੰਗ੍ਯਾ- ਪ੍ਰਣ ਪੂਰਾ ਨਾ ਕਰਨ ਦੀ ਕ੍ਰਿਯਾ. ਪ੍ਰਤਿਗ੍ਯਾਭੰਗ.


ਫ਼ਾ. [بیوہ] ਬੇਵਹ. ਸੰਗ੍ਯਾ- ਬਿਧਵਾ.


ਸੰਗ੍ਯਾ- ਵੇਸ੍ਟਨ ਕੀਤਾ ਰੱਸਾ. ਵੱਟ ਦੇਕੇ ਮੇਲੇ ਹੋਏ ਰੱਸੇ। ੨. ਘੇਰਾ. ਲਪੇਟ। ੩. ਨੌਕਾ. ਬੇੜਾ. ਦੇਖੋ, ਬੇੜੁ। ੪. ਦੇਖੋ, ਬੇੜਨਾ.


ਸੰ. ਵੇਸ੍ਟਨ. ਘੇਰਨਾ. ਲਪੇਟਣਾ. "ਲਯੋ ਬੇੜ ਪੱਬੰ ਕਿਯੋ ਨਾਦ ਉੱਚੰ." (ਚੰਡੀ ੨) ਪਹਾੜ ਘੇਰ ਲਿਆ.


ਸੰਗ੍ਯਾ- ਬੜੀ ਨੌਕਾ. "ਨਾਉ ਬੇੜਾ ਨਾਉ ਤੁਲਹੜਾ ਭਾਈ." (ਸੋਰ ਮਃ ੩) ੨. ਭਾਵ- ਦੇਹ. ਸ਼ਰੀਰ. "ਬੇੜਾ ਜਰਜਰਾ ਫੂਟੇ ਛੇਕ ਹਜਾਰ." (ਸ. ਕਬੀਰ) ੩. ਫੌਜ ਦਾ ਦਸ਼੍ਤਾ. ਸੈਨਾ ਦਾ ਟੋਲਾ। ੪. ਦੇਖੋ, ਬੇੜ੍ਹਾ.


ਸੰਗ੍ਯਾ- ਨੌਕਾ. ਕਿਸ਼ਤੀ. "ਬੂਡਤ ਕਉ ਜੈਸੇ ਬੇੜੀ ਮਿਲਤ." (ਮਾਲੀ ਮਃ ੫) ੨. ਪਗਬੰਧਨ. ਜੌਲਾਨ. "ਗੁਰਿ ਪੂਰੈ ਬੇੜੀ ਕਾਟੀ." (ਸੋਰ ਮਃ ੫) ੩. ਕੋਠੜੀ, ਜੋ ਵੇੜ੍ਹਨ (ਵੇਸ੍ਟਨ) ਵਾਲੀ ਹੈ. "ਪੜਿ ਪੜਿ ਬੇੜੀ ਪਾਈਐ." (ਵਾਰ ਆਸਾ) ੪. ਵਿ- ਵੇੜ੍ਹੀ. ਵੇਸ੍ਟਿਤ. ਲਪੇਟੀ ਹੋਈ. "ਰਹੀ ਸੁ ਬੇੜੀ ਹਿੰਙੁ ਦੀ, ਗਈ ਕਥੂਰੀ ਗੰਧੁ." (ਸ. ਫਰੀਦ)