ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਡੁਕਡੁਕ ਸ਼ਬਦ ਕਰਨ ਵਾਲੀ ਢੱਡ. ਡੁਗਡੁਗੀ. ਛੋਟਾ ਡੌਰੂ.


ਕ੍ਰਿ- ਫੁੰਡਣਾ. ਨਿਸ਼ਾਨਾ ਮਾਰਨਾ.


ਦੇਖੋ, ਡੋਕਰਾ.


ਸੰਗ੍ਯਾ- ਦੁੱਖ. ਕਸ੍ਟ. ਸਿੰਧੀ. ਡੁਖੁ. "ਡੁਖੇ ਕੋੜਿ ਨ ਡੁਖ." (ਵਾਰ ਮਾਰੂ ੨. ਮਃ ੫) "ਹਭੇ ਡੁਖੜੇ ਉਲਾਹ." (ਵਾਰ ਜੈਤ)


ਵਿ- ਦੁਖੀ. "ਡੁਖੀ ਰੈਣਿ ਵਿਹਾਇ." (ਸ. ਫਰੀਦ)


ਦੇਖੋ, ਡੁਖ.


ਦੇਖੋ, ਡੁਕਡੁਕੀ. ਦੇਖੋ, ਡਿੰਡਿਮ.


ਦੇਖੋ, ਡੂਗਰ.