ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. मोक्ता. ਛੱਡਣ ਵਾਲਾ. ਨਿਰਬੰਧ ਕਰਤਾ.


ਇੱਕ ਖਤ੍ਰੀ ਜਾਤਿ। ੨. ਦੇਖੋ, ਮੋਕਲਾ.


ਦੇਖੋ, ਫਰੀਦਕੋਟ.


ਮੁਕੁਲ ਹੋਇਆ. ਖਿੜਿਆ। ੨. ਖੁਲ੍ਹਾ. ਕੁਸ਼ਾਦਾ. "ਮੁਕਤਿ ਦੁਆਰਾ ਮੋਕਲਾ." (ਸ. ਕਬੀਰ)


ਖੁਲ੍ਹ. ਕੁਸ਼ਾਦਗੀ। ੨. ਆਜਾਦੀ। ੩. ਖ਼ੁਸ਼ਹਾਲੀ. "ਭੀੜਹੁ ਮੋਕਲਾਈ ਕੀਤੀਆਨੁ." (ਮਃ ੫. ਵਾਰ ਰਾਮ ੨)


ਵਿ- ਜਿਸ ਨੂੰ ਮੋਕ ਲਗੀ ਹੈ. ਦੇਖੋ ਮੋਕ। ੨. ਸੰ. ਸੰਗ੍ਯਾ- ਰਾਤ੍ਰਿ. ਰਾਤ.


ਮੁਕਤਿ ਦਾ ਨਿਰਣਾ ਦੇਖੋ, ਮੁਕਤਿ ਸ਼ਬਦ ਵਿੱਚ.


ਦੇਖੋ, ਮੁਮੁਕ੍ਸ਼ੁਤਾ.