ਤ੍ਰਿਪਤ ਹੋਈ. ਧ੍ਰਾਪੀ। ੨. ਬਾਬਾ ਗੁੱਦੜਸਿੰਘ ਜੀ ਦੀ ਧਰਮ ਪਤਨੀ, ਜੋ ਬਾਗੜੀਆਂ ਵਿੱਚ ਅਤੁੱਟ ਲੰਗਰ ਵਰਤਾਕੇ ਅਭਾ੍ਯਾਗਤਾਂ ਦੀ ਪਾਲਨਾ ਕਰਦੀ ਸੀ. ਮਾਈ ਰੱਜੀ ਬਾਣੀ ਦਾ ਪਾਠ ਕਰਦੀ ਹੋਈ ਆਪ ਚੱਕੀ ਪੀਂਹਦੀ ਅਤੇ ਰਾਤ ਦਿਨ ਸੇਵਾ ਵਿੱਚ ਲਗੀ ਰਹਿਂਦੀ. ਇਸ ਦਾ ਦੇਹਾਂਤ ਸੰਮਤ ੧੮੪੧ ਵਿੱਚ ਹੋਇਆ ਹੈ.
ਦੇਖੋ, ਰਜੀ ੩। ੨. ਦੇਖੋ, ਰਜਿਕਾ। ੩. ਦੇਖੋ, ਰਜਿਯਾ.
ਰਾਜਾ ਦਾ ਪੁਤ੍ਰ, ਜੋ ਰਜੀ (ਦਾਸੀ) ਤੋਂ ਪੈਦਾ ਹੋਇਆ ਹੈ. "ਅਜੈਸਿੰਘ ਰਾਖ੍ਯੋ ਰਜੀਪੁਤ੍ਰ ਸੂਰੰ." (ਜਨਮੇਜਯ)
nan
ਅ਼. [رجیل] ਵਿ- ਕਰੜਾ. ਕਠੋਰ। ੨. ਚਾਲਾਕ. ਚੁਸ੍ਤ. "ਰਜੀਲੋ ਰਣਰੰਗ ਧੀਰ." (ਕਵਿ ੫੨) ੩. ਅ਼. [رذیل] ਰਜੀਲ. ਕਮੀਨਾ. ਨੀਚ. ਅਦਨਾ.
nan
nan
ਫ਼ਾ. [رنجوُر] ਰੰਜੂਰ. ਵਿ- ਦੁਖੀ. ਸ਼ੋਕਾਤੁਰ. "ਮੁੱਲਾ ਕਾਜੀ ਭਏ ਰਜੂਲ." (ਪ੍ਰਾਪੰਪ੍ਰ) ੨. ਰੋਗੀ. ਬੀਮਾਰ.
nan