ਏ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਏਕਤਾ. ਏਕਾ. ਏਕਤ੍ਵ. ਐਕਯ.#ਸ਼ਾਮਿਲ ਹੋ ਪੀਰ ਮੇ ਸ਼ਰੀਰ ਮੇ ਨ ਭੇਦ ਰਾਖ#ਅੰਤਰ ਕਪਟ ਜੌ ਉਘਾਰੈ ਤੋ ਉਘਰਜਾਇ,#ਐਸੋ ਠਾਟ ਠਾਨੈ ਜੌ ਬਿਨਾ ਹੂੰ ਯੰਤ੍ਰ ਮੰਤ੍ਰ ਕਰੇ#ਸਾਂਪ ਕੋ ਜਹਿਰ ਯੌਂ ਉਤਾਰੈ ਤੋ ਉਤਰਜਾਇ,#"ਠਾਕੁਰ" ਕਹਿਤ ਯਹ ਕਠਿਨ ਨ ਜਾਨੋ ਕਛੂ#ਏਕਤਾ ਕਿਯੇ ਤੇ ਕਹੋ ਕਹਾਂ ਨ ਸੁਧਰਜਾਇ?#ਚਾਰ ਜਨੇ ਚਾਰ ਹੂ ਦਿਸ਼ਾ ਤੇ ਚਾਰ ਕੋਨੇ ਗਹਿ#ਮੇਰੁ ਕੋ ਹਿਲਾਯਕੈ ਉਖਾਰੈਂ ਤੋ ਉਖਰਜਾਇ.#੨. ਸਮਾਨਤਾ. ਬਰਾਬਰੀ. "ਏਕਤੁ ਰਾਚੈ ਪਰਹਰਿ ਦੋਇ." (ਬਸੰ. ਅਃ ਮਃ ੧)


ਦੇਖੋ, ਏਕਤ.


ਵਿ- ਇੱਕ ਥਾਂ. ਏਕਤ੍ਰ.


ਸੰ. ਕ੍ਰਿ. ਵਿ- ਇੱਕ ਸਮੇਂ। ੨. ਏਕ ਦਫ਼ਹ. ਇੱਕ ਵੇਰ.


ਸੰ. ਏਕ ਦੇਸ਼ੀਯ. ਵਿ- ਇੱਕ ਥਾਂ ਅਤੇ ਦੇਸ਼ ਨਾਲ ਸੰਬੰਧ ਰੱਖਣ ਵਾਲਾ. ਜੋ ਸਭ ਅਸਥਾਨਾਂ ਨਾਲ ਸੰਬੰਧ ਨਾ ਰੱਖੇ.


ਸੰ. ਸੰਗ੍ਯਾ- ਗਣੇਸ਼. ਗਜਾਨਨ, ਜਿਸ ਦੇ ਇੱਕ ਦੰਦ ਹੈ. ਦੇਖੋ, ਗਣੇਸ਼.


ਸੰਗ੍ਯਾ- ਸਮਾਨ ਦ੍ਰਿਸ੍ਟਿ. ਸਭ ਨੂੰ ਤੁੱਲ ਦੇਖਣ ਦਾ ਭਾਵ. "ਏਕਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ." (ਸੂਹੀ ਮਃ ੧)


ਵਿ- ਇੱਕ ਅੱਖਾ. ਕਾਣਾ। ੨. ਸਮ ਦ੍ਰਸ੍ਟਾ. ਬ੍ਰਹਮਗ੍ਯਾਨੀ। ੩. ਸੰਗ੍ਯਾ- ਸ਼ਿਵ। ੪. ਕਾਉਂ। ੫. ਸ਼ੁਕ੍ਰ.


ਇੱਕ ਇਸਤ੍ਰੀ ਤੋਂ ਵੱਧ ਵਿਆਹ ਨਾ ਕਰਨਾ. ਇੱਕ ਵਿਵਾਹਿਤਾ ਇਸਤ੍ਰੀ ਦੇ ਹੁੰਦੇ ਦੂਜੀ ਦੇ ਤ੍ਯਾਗ ਦਾ ਨਿਯਮ. "ਏਕਾ ਨਾਰੀ ਜਤੀ ਹੁਇ." (ਭਾਗੁ) "ਤ੍ਰਿਯ ਏਕ ਵ੍ਯਾਹ ਨਹਿ ਕੀਨ ਵ੍ਯਾਹ." (ਦੱਤਾਵ)