ਵਸਤ੍ਰ- ਜ਼ੀਨ. ਸੰਗ੍ਯਾ- ਕਾਠੀ ਉੱਪਰ ਪਾਉਣ ਦਾ ਜ਼ਰੀਦਾਰ ਵਸਤ੍ਰ. "ਬਰ ਅੰਬਰ ਬਸਤੀਨ ਬਿਰਾਜੈ." (ਗੁਪ੍ਰਸੂ) ਦੇਖੋ, ਬਸਤਨੀ ੪.
ਦਸ਼ਮੇਸ਼ ਜੀ ਦੇ ਹਜੂਰੀ ਭਾਈ ਬੁਲਾਕਾ ਸਿੰਘ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਸਨ ੧੭੦੮ ਅਤੇ ਦੇਹਾਂਤ ਸਨ ੧੮੦੨ ਵਿੱਚ ਹੋਇਆ. ਇਹ ਉੱਤਮ ਵੈਦ ਅਤੇ ਧਰਮ ਪ੍ਰਚਾਰਕ ਸਨ. ਇਨ੍ਹਾਂ ਦਾ ਅਸਥਾਨ ਲਹੌਰ ਦੇ ਕਿਲੇ ਪਾਸ ਰਾਵੀ ਤੇ ਕਿਨਾਰੇ ਵਡਾ ਪ੍ਰਸਿੱਧ ਸਿੱਖਾ ਆਸ਼੍ਰਮ ਸੀ, ਜਿੱਥੇ ਅਨੇਕ ਅਨਾਥਾਂ ਦਾ ਪਾਲਨ ਅਤੇ ਵਿਦ੍ਯਾਦਾਨ ਹੁੰਦਾ ਰਿਹਾ ਹੈ. ਭਾਈ ਬਸਤੀਰਾਮ ਜੀ ਅਜੇਹੇ ਕ੍ਰਿਪਾਲੂ ਸਨ ਕਿ ਇੱਕ ਚੂਹੜੀ, ਜੋ ਮੰਮੇ ਵਿੱਚ ਪਾਕ ਪੈਜਾਣ ਕਰਕੇ ਵਿਲਕ ਰਹੀ ਸੀ, ਇਨ੍ਹਾਂ ਪਾਸ ਇਲਾਜ ਕਰਾਉਣ ਆਈ, ਭਾਈ ਸਾਹਿਬ ਨੇ ਆਪਣੇ ਮੂੰਹ ਨਾਲ ਮੰਮਾ ਚੂਸਕੇ ਪਾਕ ਕੱਢੀ ਅਤੇ ਉਸ ਨੂੰ ਪੂਰਨ ਅਰੋਗ ਕੀਤਾ. ਭਾਈ ਸਾਹਿਬ ਦੀ ਵੰਸ਼ ਦੇ ਮਾਨਯੋਗ੍ਯ ਕਈ ਸੱਜਨ ਹੁਣ ਲਹੌਰ ਵਿੱਚ ਰਈਸ ਹਨ, ਜੋ ਸਹਜਧਾਰੀ ਅਤੇ ਅਮ੍ਰਿਤਧਾਰੀ ਹਨ.
nan
nan
nan
ਸੰ. ਵਸ੍ਤੁ. ਸੰਗ੍ਯਾ- ਚੀਜ਼. ਪਦਾਰਥ. "ਜਿਸ ਕੀ ਬਸਤੁ ਤਿਸੁ ਆਗੈ ਰਾਖੈ." (ਸੁਖਮਨੀ)
ਫ਼ਾ. [بستند] ਉਨ੍ਹਾਂ ਨੇ ਬੰਨ੍ਹਿਆ. ਦੇਖੋ, ਬਸਤਨ.
ਸੰ. ਵਸਤ੍ਰ. ਸੰਗ੍ਯਾ- ਕਪੜਾ. ਦੇਖੋ, ਵਸ੍ ਧਾ. "ਬਸਤ੍ਰ ਉਤਾਰਿ ਦਿਗੰਬਰ ਹੋਗੁ." (ਬਸੰ ਮਃ ੩)
ਸੰਗ੍ਯਾ- ਵਸਤ੍ਰਗ੍ਰਿਹ. ਕਪੜੇ ਦਾ ਬਣਿਆ ਹੋਇਆ ਘਰ, ਤੰਬੂ. ਖ਼ੇਮਾ. "ਚੌਚੌਬਾ ਗ੍ਰਿਹਬਸਤ੍ਰ ਬਨਾਯੋ," (ਚਰਿਤ੍ਰ ੭੪) ਚਾਰਚੋਬਾ ਤੰਬੂ.
ਸੰਗ੍ਯਾ- ਵਸਤ੍ਰ (ਤੰਬੂਆਂ) ਵਿੱਚ ਰਹਿਣ ਵਾਲੀ ਸੈਨਾ. (ਸਨਾਮਾ) ੨. ਨਿਸ਼ਾਨ ਫਰਹਰੇ ਵਾਲੀ ਸੈਨਾ. (ਸਨਾਮਾ)
ਵਸ੍ਤ੍ਰ- ਅਤਿ- ਉੱਤਮ.