ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [لّسان] ਵਿ- ਲਿੱਸਾਨ (ਭਾਸਾ) ਬੋਲਣ ਵਾਲਾ. ਬਾਤੂਨੀ. ਜਿਸ ਦੀ ਜੀਭ ਬਹੁਤ ਚਲਦੀ ਹੈ.


ਵਿ- ਲਸਨ (ਚਮਕਣ) ਵਾਲਾ. ਚਮਕੀਲਾ. ਦੇਖੋ, ਲਸ ੩. "ਨੀਸਾਣ ਲਸਨ ਲਸਾਵਲੇ." (ਚੰਡੀ ੩)


ਦੇਖੋ, ਲਸੀਆ। ੨. ਦੁੱਧ। ੩. ਤਕ੍ਰ. ਛਾਛ (whey) ਦਹੀ ਵਿੱਚੋਂ ਮੱਖਣ ਕੱਢਣ ਪਿੱਛੋਂ ਰਿਹਾ ਪੇਯ ਪਦਾਰਥ.


ਸੰ. ਧਾਸਿ. ਸੰਗ੍ਯਾ- ਦੁੱਧ ਵਿੱਚ ਪਾਣੀ ਮਿਲਾਕੇ ਬਣਾਈ ਸਰਦਾਈ. "ਡਾਰ ਦਈ ਲਸੀਆ ਅਰੁ ਅੱਛਤ." (ਕ੍ਰਿਸਨਾਵ) ੨. ਦੇਖੋ, ਲੱਸੀ.


ਰਿਆਸਤਾਂ ਵਿੱਚ ਰਾਜਾ ਦਾ ਉਹ ਕਰਮਚਾਰੀ, ਜੋ ਲੱਸੀ (ਦੁੱਧ) ਪਿਆਵੇ. ਲੰਗਰਖਾਨੇ ਦਾ ਵਡਾ ਸਰਦਾਰ. ਰਾਜਾ ਦੇ ਖਾਨਪਾਨ ਦਾ ਪ੍ਰਬੰਧ ਜਿਸ ਦੇ ਹੱਥ ਹੋਵੇ.