ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਸੇ ਕੁਲ ਅਤੇ ਵੰਸ਼ ਦਾ.


ਵਿ- ਸੁਗੁਣ ਵਾਲੀ. ਉੱਤਮ. ਸ੍ਰੇਸ੍ਠ. "ਅਸਥਿਰ ਚੀਤ ਸਮਾਧਿ ਸਗੋਨੀ." (ਓਅੰਕਾਰ)


ਵ੍ਯ- ਪ੍ਰਤ੍ਯੁਤ. ਬਲਕਿ. ਹੱਥੋਂ. ਦੇਖੋ, ਸਗਵਾ.


ਪ੍ਰਾ. ਸੰਗ੍ਯਾ- ਮਾਸ. "ਰੁਧਿਰ ਮੱਜਨੀ ਬ੍ਯੰਜਨੀ ਹੈ ਸਗੌਤੀ." (ਛੱਕੇ) ਮਾਸ ਖਾਣ ਵਾਲੀ ਹੈ। ੨. ਲਾਵਣ. ਤਰਕਾਰੀ.


ਦੇਖੋ, ਸੁਖਦਾ ਬ੍ਰਿੱਧ.


ਦੇਖੋ, ਸੰਘੱਟ.


ਵਿ- ਸੰਘਣਾ. ਗਾੜ੍ਹਾ. ਦੇਖੋ, ਘਨ. "ਅਹੰਬੁਧਿ ਬਹੁ ਸਘਨ ਮਾਇਆ." (ਗੂਜ ਮਃ ੫) ੨. ਘਨ (ਬਾਜਾ) ਸਹਿਤ. "ਹੈ ਗੈ ਬਾਹਨ ਸਘਨ ਘਨ." (ਸ. ਕਬੀਰ) ਦੇਖੋ, ਘਨ। ੩. ਬੱਦਲ ਸਹਿਤ.


ਕ੍ਰਿ- ਸੰਹਾਰ ਕਰਨਾ. ਸੰਘਾਰਨਾ. ਵਿਨਾਸ਼ ਕਰਨਾ. "ਅਸੁਰ ਸਘਾਰਣ ਰਾਮ ਹਮਾਰਾ." (ਮਾਰੂ ਸੋਲਹੇ ਮਃ ੧) "ਇਕ ਇੰਦ੍ਰੀ ਪਕਰਿ ਸਘਾਰੇ." (ਨਟ ਅਃ ਮਃ ੪) ੨. ਜਮਾ ਕਰਨਾ. ਇਕੱਠਾ ਕਰਨਾ. "ਅਘਾਏ ਸੂਖ ਸਘਾਰੈ." (ਸਾਰ ਮਃ ੫)