ਵਿ- ਸਤ੍ਯਤਾ ਵਾਲਾ. ਸੱਚਾ. "ਗੋਸਾਈ ਸੇਵੀ ਸਚੜਾ." (ਸ੍ਰੀ ਮਃ ੫. ਪੈਪਾਇ)
ਵਿ- ਸਤ੍ਯਤਾ ਵਾਲਾ. ਸੱਚਾ। ੨. ਪੱਕਾ. ਪਾਇਦਾਰ. "ਜਿਉ ਰੰਗ ਮਜੀਠ ਸਚੜਾਉ." (ਵਾਰ ਸੂਹੀ ਮਃ ੩) ੩. ਚੜਾਉ (ਉੱਨਤੀ) ਸਹਿਤ.
ਵਿ- ਸਤ੍ਯਵਾਦੀ. ਸੱਚਾ. "ਸਚਾ ਸਤਿਗੁਰੁ ਸਾਚੀ ਜਿਸੁ ਬਾਣੀ." (ਸੋਰ ਅਃ ਮਃ ੩) ੨. ਅਨਿਤ੍ਯਤਾ ਰਹਿਤ. "ਸਚਾ ਤੇਰਾ ਅਮਰੁ ਸਚਾ ਦੀਬਾਣੁ." (ਵਾਰ ਆਸਾ) ੩. ਸੰਗ੍ਯਾ- ਸਤ੍ਯਰੂਪ ਪਾਰਬ੍ਰਹਮ. ਕਰਤਾਰ. "ਸਚਾ ਸੇਵੀ ਸਚੁ ਸਲਾਹੀ." (ਮਾਝ ਅਃ ਮਃ ੩) ੪. ਸੰਚਾ. ਕਾਲਬੁਦ. "ਅੰਧਾ ਸਚਾ ਅੰਧੀ ਸਟ." (ਗਉ ਮਃ ੧) ੫. ਸੁਚਿ. ਪਵਿਤ੍ਰ. "ਸਚਾ ਚਉਕਾ ਸੁਰਤਿ ਕੀ ਕਾਰਾ." (ਮਾਰੂ ਸੋਲਹੇ ਮਃ ੩) ੬. ਸੰ. सचा ਕ੍ਰਿ. ਵਿ- ਨੇੜੇ. ਪਾਸ ਮੌਜੂਦ.
ਵਿ- ਸਤ੍ਯਵਾਦੀ. ਝੂਠ ਦਾ ਤ੍ਯਾਗੀ। ੨. ਨਿੱਤ ਹੋਣ ਵਾਲਾ। ੩. ਬਿਨਾ ਮਿਲਾਵਟ. ਖਰਾ। ੪. ਸੰਗ੍ਯਾ- ਕਰਤਾਰ। ੫. ਦੇਖੋ, ਸਚਾ.
ਵਿ- ਸਤ੍ਯਵਾਦੀ. ਝੂਠ ਦਾ ਤ੍ਯਾਗੀ। ੨. ਨਿੱਤ ਹੋਣ ਵਾਲਾ। ੩. ਬਿਨਾ ਮਿਲਾਵਟ. ਖਰਾ। ੪. ਸੰਗ੍ਯਾ- ਕਰਤਾਰ। ੫. ਦੇਖੋ, ਸਚਾ.
ਸੰਗ੍ਯਾ- ਸਤ੍ਯਤਾ. ਸੱਚਾਪਨ.
ਸੰਗ੍ਯਾ- ਗੁਰੂ ਨਾਨਕ ਦੇਵ. "ਸਚਾ ਸਤਿਗੁਰ ਸਚੀ ਬਾਣੀ." (ਸੂਹੀ ਛੰਤ ਮਃ ੩)
ਗੁਰੁ ਉਪਦੇਸ਼. ਗੁਰੁਵਾਕ੍ਯ.
nan
ਸੰਗ੍ਯਾ- ਕਰਤਾਰ. ਵਾਹਗੁਰੂ। ੨. ਸਤਿਗੁਰੂ. "ਤੇਗ ਸਾਚੋ ਦੇਗ ਸਾਚੋ ਸੂਰਮਾ ਸਰਨ ਸਾਚੋ, ਸਾਚੋ ਪਾਤਸਾਹ ਗੁਰੁ ਗੋਬਿੰਦ ਕਹਾਯੋ ਹੈ." xxx "ਔਰ ਪਾਤਸਾਹੀ ਸਭ ਲੋਗਨ ਕੀ ਪਾਤਸਾਹੀ, ਪਾਤਸਾਹੋਂ ਪਰ ਸਾਚੀ ਤੇਰੀ ਪਾਤਸਾਹੀ ਹੈ." (ਕਾਵਿ ੫੨)
nan
ਵਿ- ਸਤ੍ਯਤਾ ਵਾਲਾ. ਸੱਚਾ ਸੱਚੀ. "ਏਹੁ ਸਚਾਵਾ ਸਾਜ." (ਸ. ਫਰੀਦ)