nan
ਵਿ- ਕੇਵਲ ਸਤਯ. ਨਿਰੋਲ ਸੱਚ. "ਸਚੋ- ਸਚ ਵਖਾਣੈ ਕੋਇ." (ਵਾਰ ਰਾਮ ੧. ਮਃ ੧) "ਓਥੈ ਸਚੋ ਹੀ ਸਚੁ ਨਿਬੜੈ." (ਵਾਰ ਆਸਾ)
ਵਿ- ਛਿਲਕੇ ਸਮੇਤ. ਦੇਖੋ, ਛੀਲਕ.
ਸੰਗ੍ਯਾ- ਸ਼ੋਭਾ. ਸਜਾਵਟ. ਸ਼ਿੰਗਾਰ। ੨. ਸੰ. सज. ਸੱਜ. ਵਿ- ਜ੍ਯਾ (ਚਿੱਲੇ) ਸਹਿਤ. ਜੋ ਕਮਾਣ ਉੱਤੇ ਚਿੱਲਾ ਚੜ੍ਹਾਕੇ ਤਿਆਰ ਹੋਇਆ ਹੈ। ੩. ਸ਼ਸਤ੍ਰ ਪਹਿਨਕੇ ਜੋ ਤਿਆਰ ਹੈ.
ਸੰ. सज्ज ਵਿ- ਤਿਆਰ ਹੋਇਆ। ੨. ਕਮਾਣ ਤੇ ਚਿੱਲਾ ਚਾੜ੍ਹਕੇ ਤਿਆਰ ਹੋਇਆ। ੩. ਦੇਖੋ, ਸਜ.
ਵਿ- ਜਾਗਰਣ ਸਹਿਤ. ਸਾਵਧਾਨ. ਹੁਸ਼ਿਆਰ. ਤਿਆਰ ਬਰ ਤਿਆਰ.
nan
ਦੇਖੋ, ਸੱਜਣ.
ਤੁਲੰਬਾ ਅਥਵਾ ਤੁਲੰਭਾ ਪਿੰਡ(ਜਿਲਾ ਮੁਲਤਾਨ) ਦਾ ਵਸਨੀਕ ਬਗੁਲਸਮਾਧੀ ਇੱਕ ਠਗ ਸੀ, ਜਿਸ ਨੇ ਧਰਮਮੰਦਿਰ ਬਣਾਕੇ ਲੋਕਾਂ ਦੇ ਫਸਾਉਣ ਲਈ ਅਨੇਕ ਉਪਾਇ ਰਚ ਰੱਖੇ ਸਨ. ਜੋ ਮੁਸਾਫਰ ਇਸ ਦੇ ਪੰਜੇ ਵਿੱਚ ਆਉਂਦਾ, ਉਸ ਦਾ ਧਨ ਪ੍ਰਾਣਾਂ ਸਮੇਤ ਲੈਂਦਾ. ਸਤਿਗੁਰੂ ਨਾਨਕ ਦੇਵ ਜਦ ਇਸ ਪਾਸ ਪਹੁੰਚੇ ਤਾਂ ਉਨ੍ਹਾਂ ਨੂੰ ਭੀ ਇਸ ਨੇ ਆਪਣਾ ਸ਼ਿਕਾਰ ਬਣਾਉਣਾ ਚਾਹਿਆ, ਪਰ ਜਗਤਗੁਰੂ ਦੇ ਸ਼ਬਦਬਾਣ ਤੋਂ ਵੇਧਨ ਹੋਕੇ ਆਪ ਹੀ ਸ਼ਿਕਾਰ ਬਣ ਗਿਆ. ਗੁਰੂ ਸਾਹਿਬ ਨੇ ਇਸ ਨੂੰ ਸੱਚਾ ਸੱਜਣ ਬਣਾਕੇ ਗੁਰਸਿੱਖਾਂ ਦੀ ਪੰਗਤਿ ਵਿੱਚ ਮਿਲਾਇਆ ਅਤੇ ਪ੍ਰਚਾਰਕ ਥਾਪਿਆ. ਦੇਖੋ, ਮਖ਼ਦੂਮਪੁਰ.
nan
nan
ਸ਼ੋਭਾ (ਸ਼੍ਰਿੰਗਾਰ) ਸਹਿਤ ਹੋਣਾ। ੨. ਵਿ- ਸਤ੍- ਜਨ. ਭਲਾ ਆਦਮੀ. ਨੇਕ ਜਨ. ਸੱਜਨ। ੩. ਕੁਲੀਨ। ੪. ਸੰਗ੍ਯਾ- ਮਿਤ੍ਰ. "ਸਜਣੁ ਸਤਿਗੁਰੁ ਪੁਰਖ ਹੈ." (ਸ੍ਰੀ ਮਃ ੪)