ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਊਖਾ ੩.


ਸੰ. उच्छवास- ਉਛ੍ਵਾਸ ਸੰਗ੍ਯਾ- ਠੰਢਾ ਸਾਹ. ਲੰਮਾ ਸਾਹ. ਹਾਹੁਕਾ. "ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ." (ਸ. ਕਬੀਰ)#"ਪੰਥ ਨਿਹਾਰੈ ਕਾਮਿਨੀ ਲੋਚਨ ਭਰੀਲੇ ਉਸਾਸਾ". (ਗਉ ਕਬੀਰ)


ਸੰ. उतसाह. ਉਤਸਾਹ. ਸੰਗ੍ਯਾ- ਹੌਸਲਾ. ਹਿੰਮਤ। ੨. ਉੱਦਮ.


ਸੰ. उत्साहित ਉਤਸ਼ਾਹੀ ਵਿ- ਹੌਸਲੇ ਵਾਲਾ ਹਿੰਮਤੀ। ੨. ਉਦੱਮੀ।


ਸੰ. ਅਵਸਾਨ. ਸੰਗ੍ਯਾ- ਅੰਤ। ੨. ਪਰਿਣਾਮ. ਫਲ. ਨਤੀਜਾ। ੩. ਹੋਸ਼. ਸ਼ੁਧ। ੪. ਅੰਸਾਨ. ਵੇਲੇ ਸਿਰ ਉਪਾਉ (ਉਪਾਯ) ਸੁੱਝਣਾ.


ਸੰ. उत- सृज़् ਉਤ- ਸ੍ਰਿਜ. उत्सर्जन. ਸੰਗ੍ਯਾ- ਬਣਾਉਣਾ. ਰਚਣਾ। ੨. ਚਿਣਨਾ. "ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਨ ਕੋਇ." (ਓਅੰਕਾਰ)