ਏ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਵੈਕੁੰਠ। ੨. ਕੈਲਾਸ਼। ੩. ਕੇਰਲ ਦੇਸ਼, ਜਿਸ ਨੂੰ ਹੁਣ ਮਾਲਾਬਾਰ ਆਖਦੇ ਹਨ। ੪. ਮਾਲਾਵਾਰ ਦਾ ਵਸਨੀਕ। ੫. ਇੱਕ ਪੈਰ ਪੁਰ ਖਲੋਕੇ ਤਪ ਕਰਨ ਵਾਲਾ। ੬. ਪਰਮਾਤਮਾ, ਜਿਸ ਦਾ ਇੱਕ ਚਰਣ ਸਾਰੀ ਵਿਸ਼੍ਵ ਹੈ। ੭. ਗ੍ਯਾਰਾਂ ਰੁਦ੍ਰਾਂ ਵਿੱਚੋਂ ਇੱਕ ਸ਼ਿਵ.


ਏਕ- ਅਬ. "ਪ੍ਰਨ ਏਕਬ ਕਰਹੌਂ." (ਕ੍ਰਿਸਨਾਵ)


ਵਿ- ਅਦੁਤੀ ਸੂਰਮਾ. ਜਿਸ ਦੇ ਬਰਾਬਰ ਦੂਜਾ ਯੋਧਾ ਨਹੀਂ. "ਪਤਿਤਉਧਾਰਣ ਏਕਭਟੇ." (ਅਕਾਲ)


ਸੰਗ੍ਯਾ- ਏਕਤਾ ਦਾ ਭਾਵ. ਦ੍ਵੈਤ ਦਾ ਅਭਾਵ। ੨. ਕ੍ਰਿ. ਵਿ- ਇੱਕ ਭਾਵ (ਖ਼ਿਆਲ) ਨਾਲ. "ਏਕਭਾਇ ਦੇਖਉ ਸਭ ਨਾਰੀ." (ਗਉ ਕਬੀਰ)


ਵਿ- ਤਰਾਜ਼ੂ ਦੇ ਪਲੜੇ ਵਿੱਚ ਇੱਕ ਪਾਸੇ ਤੋਲਣ ਲਈ ਪਾਇਆ ਹੋਇਆ ਪਦਾਰਥ। "ਪਾਤਾਲ ਪੁਰੀਆ ਏਕ ਭਾਰ ਹੋਵਹਿ." (ਪ੍ਰਭਾ ਮਃ ੧) ਦੇਖੋ, ਭਾਰ.


ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦੀ ਅੰਧੇਰੇ ਅਤੇ ਚਾਂਦਨੇ ਪੱਖ ਦੀ ਪਹਿਲੀ ਤਿਥਿ. ਏਕੋਂ. ਦੇਖੋ, ਫ਼ਾ. ਯਕਮ. "ਏਕਮ ਏਕੰਕਾਰ ਨਿਰਾਲਾ." (ਬਿਲਾ ਮਃ ੧. ਥਿਤੀ) ੨. ਵਿ- ਅਦੁਤੀ. ਲਾਸਾਨੀ. "ਏਕਮ ਏਕੈ ਆਪਿ ਉਪਾਇਆ." (ਮਾਝ ਅਃ ਮਃ ੩) ੩. ਪ੍ਰਥਮ. ਪਹਿਲਾ.


ਵਿ- ਇੱਕ ਰੂਪ. ਜੋ ਮਿਲਕੇ ਵੱਖ ਨਾ ਪ੍ਰਤੀਤ ਹੋਵੇ. ਤਦਰੂਪ. "ਸਾਚੇ ਸੂਚੇ ਏਕਮਇਆ." (ਸਿਧਗੋਸਟਿ)


ਮਿਲਿ ਰੋਵਹਿ. (ਆਸਾ ਅਃ ਮਃ ੧) ਇੱਕ ਸੰਬੰਧੀ ਦੇ ਮਰਣ ਤੋਂ ਮਾਤਾ, ਪਿਤਾ, ਭਾਈ, ਇਸਤ੍ਰੀ, ਪੁਤ੍ਰ ਰੋਵਹਿਂ। ੨. ਇੱਕ ਮਨ ਦੇ ਮਰਣ ਪੁਰ ਪੰਜੇ ਵਿਕਾਰ ਰੋਂਦੇ ਹਨ, ਕਿਉਂਕਿ ਹੁਣ ਉਨ੍ਹਾਂ ਦਾ ਜ਼ੋਰ ਨਹੀਂ ਚਲਦਾ.