ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਠੱਗੀ. ਧੋਖੇਬਾਜ਼ੀ। ੨. ਠਗਮੰਡਲੀ. "ਇਹ ਠਗਵਾਰੀ ਬਹੁਤ ਘਰ ਗਾਲੇ." (ਪ੍ਰਭਾ ਅਃ ਮਃ ੫)


ਵਿ- ਠਗਣ ਵਾਲਾ. "ਹਉ ਠਗਵਾੜਾ ਠਗੀ ਦੇਸ." (ਸ੍ਰੀ ਮਃ ੧)


ਦੇਖੋ, ਠਗਵਾਰੀ। ੨. ਠਗਵਾੜੀ. ਠਗਾਂ ਨੇ. ਠੱਗੀ ਕਰਨ ਵਾਲਿਆਂ ਨੇ. "ਠਗੀ ਠਗਵਾੜੀ." (ਮਾਰੂ ਸੋਲਹੇ ਮਃ ੧)


ਵਿ- ਠਗਣ ਵਾਲਾ. ਧੋਖੇ ਨਾਲ ਹਰਨ ਵਾਲਾ."ਅਗਰਕ ਉਸ ਕੇ ਬਡੇ ਠਗਾਊ." (ਆਸਾ ਮਃ ੫) ੨. ਠਗਾਈ ਖਾਣ ਵਾਲਾ. ਠਗ ਦੇ ਪੇਚ ਵਿੱਚ ਫਸਣ ਵਾਲਾ.


ਸੰਗ੍ਯਾ- ਠਗਪਣਾ. ਠਗਵਿਦ੍ਯਾ. "ਕਰਹਿ ਬੁਰਾਈ ਠਗਾਈ ਦਿਨ ਰੈਨ." (ਸਾਰ ਮਃ ੫) ੨. ਠਗ ਦੇ ਛਲ ਵਿੱਚ ਆਉਣ ਦੀ ਕ੍ਰਿਯਾ.


ਠਗਲੀਤਾ. ਠਗਲੀਨਾ. "ਕਹੁ ਨਾਨਕ ਜਿਨ ਜਗਤ ਠਗਾਨਾ." (ਸਾਰ ਮਃ ੫) ੨. ਠਗਿਆ ਗਿਆ. ਧੋਖੇ ਵਿੱਚ ਆਇਆ.


ਸੰਗ੍ਯਾ- ਠੱਗੀ. ਠਗਣ ਦੀ ਕ੍ਰਿਯਾ. "ਲੋਕ ਦੁਰਾਇ ਕਰਤ ਠਗਿਆਈ." (ਮਲਾ ਮਃ ੫)


ਸੰਗ੍ਯਾ- ਠਗਪੁਣਾ. ਠਗ ਦਾ ਕੰਮ. "ਕੂੜ ਠਗੀ ਗੁਝੀ ਨਾ ਰਹੈ." (ਵਾਰ ਗਉ ੧. ਮਃ ੪)੨. ਠਗਦਾ ਹਾਂ. "ਹਉ ਠਗਵਾੜਾ ਠਗੀ ਦੇਸ." (ਸ੍ਰੀ ਮਃ ੧) ੩. ਠਗੀਂ. ਠਗਾਂ ਨੇ. "ਏਨੀ ਠਗੀ ਜਗੁ ਠਗਿਆ." (ਵਾਰ ਮਲਾ ਮਃ ੪) ੪. ਠਗ ਦਾ ਇਸ੍‍ਤ੍ਰੀ ਲਿੰਗ. ਠਗਣੀ. ਦੇਖੋ, ਭਿਲਵਾ.