ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [شہید] ਵਿ- ਸ਼ਹਾਦਤ ਦੇਣ ਵਾਲਾ. ਗਵਾਹ. ਸਾਕ੍ਸ਼ੀ (ਸਾਖੀ). ੨. ਸੰਗ੍ਯਾ- ਅਜੇਹਾ ਕੰਮ ਕਰਨ ਵਾਲਾ ਜਿਸ ਦੀ ਲੋਕ ਸਾਖੀ ਦੇਣ। ੩. ਧਰਮਯੁੱਧ ਵਿੱਚ ਜਿਸ ਨੇ ਜੀਵਨ ਅਰਪਿਆ ਹੈ। ੪. ਵਿ- ਸ਼ਹੀਦਾਂ ਦੀ ਮਿਸਲ ਦਾ. ਦੇਖੋ, ਸ਼ਹੀਦਾਂ ਦੀ ਮਿਸਲ.


ਸੰਗ੍ਯਾ- ਸ਼ਹੀਦੀ ਅਸਥਾਨ. ਉਹ ਥਾਂ, ਜਿੱਥੇ ਸ਼ਹੀਦ ਦਾ ਸਮਾਰਕ ਮੰਦਿਰ ਅਥਵਾ ਕੋਈ ਚਿੰਨ੍ਹ ਹੋਵੇ. ਸਿੱਖਾਂ ਦੇ ਅਨੰਤ ਸ਼ਹੀਦਗੰਜ ਹਨ, ਪਰ ਵਿਸ਼ੇਸ ਪ੍ਰਸਿੱਧ ਇਹ ਹਨ-#੧. ਅਮ੍ਰਿਤਸਰ ਜੀ ਸਰੋਵਰ ਦੇ ਦੱਖਣ ਵੱਲ ਅਨੇਕ ਸ਼ੂਰਵੀਰ ਸਿੰਘਾਂ ਦਾ.#੨. ਅਕਾਲਬੁੰਗੇ ਪਾਸ ਬਾਬਾ ਗੁਰੁਬਖਸ ਸਿੰਘ ਜੀ ਦਾ.#੩. ਰਾਮਸਰ ਪਾਸ ਬਾਬਾ ਦੀਪ ਸਿੰਘ ਜੀ ਦਾ.#੪. ਗੁਰੂ ਕੇ ਬਾਗ ਥੜੇ ਪਾਸ ਬਾਬਾ ਬਸੰਤ ਸਿੰਘ ਜੀ ਦਾ ਅਤੇ ਬਾਬਾ ਹੀਰਾ ਸਿੰਘ ਜੀ ਦਾ.#੫. ਰਾਮਗੜ੍ਹੀਆਂ ਦੇ ਕਟੜੇ ਅਨੇਕ ਸ਼ੂਰਵੀਰ ਸਿੰਘਾਂ ਦਾ.#੬. ਜਮਾਦਾਰ ਦੀ ਹਵੇਲੀ ਪਾਸ ਖੋਸਲੇ ਖਤ੍ਰੀਆਂ ਦੀ ਗਲੀ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਫੌਜਦਾਰ ਭਾਈ ਤੋਤਾ ਤਿਲੋਕਾ ਆਦਿ ਤੇਰਾਂ ਸਿੱਖਾਂ ਦਾ.#੭. ਆਨੰਦ ਪੁਰ ਵਿੱਚ "ਤਾਰਾਗੜ੍ਹ" ਅਤੇ "ਫਤੇ ਗੜ੍ਹ" ਨਾਮੇ ਸ਼ਹੀਦੀ ਗੰਜ ਹਨ.#੮. ਸਰਹਿੰਦ ਵਿੱਚ ਫਤੇਗੜ੍ਹ ਨਾਮੇ ਛੋਟੇ ਸਾਹਿਬਜ਼ਾਦਿਆਂ ਦਾ ਅਤੇ ਸ਼ਾਹਬੂਅਲੀ ਦੇ ਮਕਬਰੇ ਪਾਸ ਅਨੇਕ ਸ਼ੂਰਵੀਰ ਸਿੰਘਾਂ ਦਾ.#੯. ਮੁਕਤਸਰ ਦੇ ਸਰੋਵਰ ਦੇ ਕਿਨਾਰੇ ਪਰੋਪਕਾਰੀ ਭਾਈ ਮਹਾਂ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ੩੯ ਸਿੰਘਾਂ ਦਾ.#੧੦ ਲਹੌਰ ਵਿੱਚ ਭਾਈ ਤਾਰੂ ਸਿੰਘ ਜੀ ਅਤੇ ਬਾਬਾ ਮਨੀ ਸਿੰਘ ਜੀ ਦਾ. xx ਆਦਿਕ.


ਸਿੱਖਾਂ ਦੀਆਂ ੧੨. ਮਿਸਲਾਂ ਵਿੱਚੋਂ ਇੱਕ ਮਿਸਲ. ਇਸ ਦਾ ਜਥੇਦਾਰ ਸ਼ਹੀਦ ਦੀਪ ਸਿੰਘ ਪੋਹੂਵਿੰਡ ਪਿੰਡ (ਜਿਲਾ ਅਮ੍ਰਿਤਸਰ) ਦਾ ਜਿਮੀਦਾਰ ਸੀ, ਜਿਸ ਨੂੰ ਪੰਥ ਨੇ ਦਮਦਮਾ ਸਹਿਬ (ਤਲਵੰਡੀ ਸਾਬੋ ਦੇ ਗੁਰੁਧਾਮ) ਦੀ ਮਹੰਤੀ ਦਿੱਤੀ. ਇਹ ਧਰਮਵੀਰ ਦਰਬਾਰ ਅਮ੍ਰਿਤਸਰ ਦੀ ਰਖ੍ਯਾ ਲਈ ਸੰਮਤ ੧੮੧੭ ਵਿੱਚ ਸ਼ਹੀਦ ਹੋਇਆ. ਇਸ ਮਿਸਲ ਦੇ ਭਾਈ ਕਰਮ ਸਿੰਘ, ਗੁਰੁਬਖਸ਼ ਸਿੰਘ, ਸੁਧਾ ਸਿੰਘ ਆਦਿਕ ਮਸ਼ਹੂਰ ਸ਼ਹੀਦ ਹੋਏ ਹਨ, ਸ਼ਾਹਜ਼ਾਦਪੁਰੀਏ ਸਰਦਾਰ ਇਸ ਮਿਸਲ ਵਿਚੋਂ ਹਨ। ਜਿਨ੍ਹਾਂ ਨੂੰ ਪੰਥ ਨੇ ਦਮਦਮੇ ਸਾਹਿਬ ਦੀ ਸੇਵਾ ਸਪੁਰਦ ਕੀਤੀ ਸੀ. ਸਰਦਾਰ ਧਰਮ ਸਿੰਘ ਅਤੇ ਇਸ ਦੇ ਭਾਈ ਕਰਮ ਸਿੰਘ ਨੇ ਸੰਮਤ ੧੮੨੦ (ਸਨ ੧੭੬੩) ਵਿੱਚ ਸ਼ਾਹਜ਼ਾਦਪੁਰ ਫਤੇ ਕਰਕੇ ਆਪਣੀ ਰਿਆਸਤ ਕਾਇਮ ਕੀਤੀ. ਡਰੌਲੀ ਅਤੇ ਤੰਗੌਰੀਏ (ਜਿਲਾ ਅੰਬਾਲਾ ਦੇ) ਸਰਦਾਰ ਭੀ ਸ਼ਹੀਦਾਂ ਦੀ ਮਿਸਲ ਵਿੱਚੋਂ ਹਨ. ਸ਼ਹੀਦ ਨੱਥਾ ਸਿੰਘ, ਜਿਸ ਨੇ ਸਿਆਲਕੋਟ ਬਾਬੇ ਦੀ ਬੇਰ ਦੀ ਸੇਵਾ ਕੀਤੀ ਅਤੇ ਜਗੀਰ ਲਾਈ, ਉਹ ਭੀ ਇਸੇ ਮਿਸਲ ਵਿੱਚੋਂ ਸੀ.


ਸੰਗ੍ਯਾ- ਸ਼ਹੀਦਪਨ. ਸ਼ਹਾਦਤ. ਗਵਾਹੀ. ੨. ਸ਼ਹਾਦਤ ਪ੍ਰਾਪਤ ਕਰਨ ਦੀ ਕ੍ਰਿਯਾ। ੩. ਧਰਮਹਿਤ ਪ੍ਰਾਣ ਅਰਪਣ ਦੀ ਕ੍ਰਿਯਾ.


ਵਿ- ਸ਼ਹੀਦਾਂ ਦੇ ਪੁਰਬ (ਪਰ੍‍ਵ) ਤੇ ਤਿਆਰ ਹੋਈ ਦੇਗ. ਸ਼ਹੀਦਾਂ ਦੀ ਯਾਦਗਾਰ ਵਿੱਚ ਕੀਤਾ ਜੱਗ। ੨. ਨਿਹੰਗ ਸਿੰਘਾਂ ਦੇ ਸੰਕੇਤ ਵਿੱਚ ਮਿੱਠੀ ਭੰਗ ਦੀ ਦੇਗ.