ਸੰ. शठता ਸੰਗ੍ਯਾ- ਮੂਰਖਤਾ। ੨. ਸ਼ਰਾਰਤ। ੩. ਲੁਚਪੁਣਾ.
nan
ਸੰ. ਸਸ੍ਟਿ. ਵਿ- ਸੱਠ. ੬੦. "ਅਠਸਠਿ ਤੀਰਥ ਜਹਿ ਸਾਧੁ ਪਗ ਧਰਹਿ." (ਰਾਮ ਮਃ ੫) ਦੇਖੋ, ਅੰ. Sixty.
ਇੱਕ ਪਿੰਡ, ਜੋ ਜਿਲਾ ਤਸੀਲ ਅੰਮ੍ਰਿਤਸਰ ਵਿੱਚ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਜੀ ਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਵਿਰਾਜਣ ਦੇ ਦੋ ਪਵਿਤ੍ਰ ਅਸਥਾਨ ਹਨ.
ਸੰ. षष्टि संवतसर. ਸੰਗ੍ਯਾ- ਪ੍ਰਭਵ ਆਦਿਕ (ਜੋਤਿਸ ਮਤ ਵਿੱਚ ਮੰਨੇ ਹੋਏ) ਸੱਠ ਵਰ੍ਹੇ. ਇਹ ਤਿੰਨਾਂ ਹੀ ਦੇਵਤਿਆਂ ਦੇ ਵੀਹ ਵੀਹ ਵਰ੍ਹੇ ਹਨ ਅਤੇ ਮੁੜ ਮੁੜ ਇਨ੍ਹਾਂ ਦਾ ਚਕ੍ਰ ਆਉਂਦਾ ਰਹਿੰਦਾ ਹੈ. "ਤੇਰੇ ਸਠਿ ਸੰਬਤ ਸਭ ਤੀਰਥਾ." (ਬਸੰ ਮਃ ੧) ਹੇ ਕਰਤਾਰ! ਤੇਰੇ ਹੀ ਸੱਠ ਸੰਬਤ ਹਨ (ਹੋਰ ਕਿਸੇ ਦੇਵਤਾ ਦੇ ਨਹੀਂ) ਅਤੇ ਤੇਰੇ ਹੀ ਸਾਰੇ ਤੀਰਥ ਹਨ.
ਸਸ੍ਠਿਕ. ਸੱਠ ਦਿਨਾਂ ਵਿੱਚ ਤਿਆਰ ਹੋਣ ਵਾਲੀ ਧਾਨ (ਚਾਵਲ) ਦੀ ਇੱਕ ਜਾਤਿ. ਇਸ ਦਾ ਛਿਲਕਾ ਕਾਲਾ ਅਤੇ ਚਾਵਲ ਲਾਲ ਹੁੰਦਾ ਹੈ. ਸੱਠੀ ਦੇ ਚਾਵਲਾਂ ਦੀ ਪਿੱਛ ਮਰੋੜੇ (ਪੇਚਿਸ਼) ਨੂੰ ਦੂਰ ਕਰਦੀ ਹੈ. ਦੇਖੋ, ਬਗੜ.
nan
ਵਿ- ਸ਼ਠਤਾ ਵਾਲਾ. ਸ਼ਰੀਰ. ਲੁੱਚਾ. ਧੂਰਤ। ੨. ਸ੍ਵ- ਬਟੋਰ. ਸ੍ਵ (ਧਨ) ਬਟੋਰਨ ਵਾਲਾ. ਕ੍ਰਿਪਣ. ਕੰਜੂਸ. "ਜਿਉ ਮਧੁ ਮਾਖੀ ਤਿਉ ਸਠੋਰ ਰਸ ਜੋਰਿ ਜੋਰਿ ਧਨ ਕੀਆ." (ਸੋਰ ਕਬੀਰ)