ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਆਸ਼ਯ. ਸੰਗ੍ਯਾ- ਤਾਤਪਰਯ. ਮਨੋਰਥ. ਇੱਛਾ. "ਪੂਰਨ ਆਸਾਇ." (ਬਿਲਾ ਮਃ ੫)


ਦੇਖੋ, ਆਸਾਯਸ਼.


ਵਿ- ਆਸਾ ਵਾਲੀ. ਉਮੀਦ ਵਾਲੀ. ਆਸਾਵਤੀ। ੨. ਅ਼. [آسیِیہ] ਆਸੀਯਹ. ਵਿ- ਗ਼ਮਗੀਨ ਇਸਤ੍ਰੀ, ਸ਼ੋਕਾਤੁਰ ਹੋਈ "ਆਸਾਇਤੀ ਆਸ ਕਿ ਆਸ ਪੁਰਾਈਐ." (ਫੁਨਹੇ ਮਃ ੫) ਸ਼ੋਕਾਤੁਰ ਹੋਈ ਦੀ ਆਸ਼ਾ ਆਸ਼ੁ (ਸ਼ੀਘ੍ਰ) ਪੂਰਣ ਕਰੋ.


ਸੰਗ੍ਯਾ- ਆਸ਼ਾ. "ਮਨ ਮਹਿ ਚਿਤਵਉ ਐਸੀ ਆਸਾਈ." (ਆਸਾ ਮਃ ੫)


ਦੇਖੋ, ਆਸਾਸਨ। ੨. ਦੇਖੋ, ਫ਼ਾ. [آسایانیدن] ਵਿਸ਼੍ਰਾਮ ਦੇਨਾ। ੩. ਸ੍‍ਤੁਤਿ (ਉਸਤਤਿ) ਕਰਨਾ। ੪. ਉਠਾਉਣਾ.#ਆਸਾਸਨ. ਸੰ. ਆਸ਼੍ਵਾਸਨ. ਸੰਗ੍ਯਾ- ਤਸੱਲੀ. ਦਿਲਾਸਾ। ੨. ਸਹਾਰਾ ਦੇਣ ਦੀ ਕ੍ਰਿਯਾ. ਆਸ਼੍ਰਯ ਪ੍ਰਦਾਨ. "ਸਿਧ ਸਾਧਕ ਆਸਾਸਹਿ. "(ਸਵੈਯੇ ਮਃ ੩. ਕੇ) "ਛਿਅ ਦਰਸਨ ਆਸਾਸੈ." (ਸਵੈਯੇ ਮਃ ੩. ਕੇ)


ਇਹ ਦਸ਼ਮੇਸ਼ ਦਾ ਮੁਤਸੱਦੀ ਸੀ. ਇੱਕ ਵਾਰ ਇਸ ਨੇ ਇੱਕ ਗ਼ਰੀਬ ਸਿੱਖ ਨੂੰ ਉਪਕਾਰ ਅਰਥ ੫੦੦) ਰੁਪਯੇ ਦਾ ਟੋਂਬੂ ਕਿਸੇ ਸਿੱਖ ਤੇ ਲਿਖ ਦਿੱਤਾ, ਪ੍ਰੇਮੀ ਸਿੱਖ ਨੇ ਰਕ਼ਮ ਅਦਾ ਕਰ ਦਿੱਤੀ. ਜਦ ਟੋਂਬੂ ਦਸ਼ਮੇਸ਼ ਦੇ ਪੇਸ਼ ਹੋਇਆ, ਤਦ ਮਹਾਰਾਜ ਨਾਰਾਜ ਹੋਏ ਅਤੇ ਫਰਮਾਇਆ ਕਿ ਬਿਨਾ. ਹੁਕਮ ਖ਼ੁਦ ਟੋਂਬੂ ਕਿਉਂ ਲਿਖਿਆ. ਆਸਾ ਸਿੰਘ ਡਰਕੇ ਰਾਤ ਨੂੰ ਨੱਠ ਗਿਆ ਅਤੇ ਇਹ ਦੋਹਰਾ ਲਿਖਕੇ ਭੇਜਿਆ:-#"ਮੁਖ ਕਾਰਾ ਮੇਰੋ ਕਰੈ ਕਰਤ ਨ ਪਰਉਪਕਾਰ, ਤਿਸ ਕੋ ਮੈਂ ਫਿਰ ਕਰੋਂਗੀ ਪਲਟਾ ਇਸ ਦਰਬਰ." ਇਸ ਦਾ ਭਾਵ ਇਹ ਹੈ ਕਿ ਜੋ ਕਲਮ ਦਾ ਮੂੰਹ ਕਾਲਾ ਕਰਕੇ ਉਪਕਾਰ ਨਹੀਂ ਕਰਦੇ, ਕਲਮ ਉਨਾਂ ਦਾ ਮੂੰਹ ਕਾਲਾ ਕਰੇਗੀ. ਇਸ ਪੁਰ ਦਸ਼ਮੇਸ਼ ਨੇ ਬੁਲਾਕੇ ਫੇਰ ਉਸੇ ਅਹੁਦੇ ਤੇ ਕਾਇਮ ਕਰ ਦਿੱਤਾ.


ਦੇਖੋ, ਆਸਾਸਨ.


ਆਸਾ ਰਾਗ ਦੇ ਅੰਤ ਲਿਖੀ ਗੁਰੂ ਨਾਨਕ ਦੇਵ ਦੀ ਸਲੋਕ ਅਤੇ ਪੌੜੀਆਂ ਦੀ ਇੱਕ ਮਨੋਹਰ ਰਚਨਾ, ਜਿਸ ਵਿੱਚ ਕੁਝ ਸਲੋਕ ਗੁਰੂ ਅੰਗਦ ਦੇਵ ਦੇ ਭੀ ਹਨ. ਇਸ ਦੇ ਅਮ੍ਰਿਤ ਵੇਲੇ ਕੀਰਨਤ ਦਾ ਪ੍ਰਚਾਰ ਗੁਰਮਤ ਵਿੱਚ ਬਹੁਤ ਪੁਰਾਣਾ ਹੈ. ਗੁਰੂ ਅਰਜਨ ਦੇਵ ਨੇ ਗੁਰੂ ਰਾਮਦਾਸ ਜੀ ਦੇ ੨੪ ਛੱਕੇ ੨੪ ਪੌੜੀਆਂ ਨਾਲ ਮਿਲਾਕੇ ਸਿੱਖਾਂ ਨੂੰ ਕੀਰਤਨ ਕਰਨਾ ਸਿਖਾਇਆ. ਦੇਖੋ, ਆਸਾ ੩. ਦੇਖੋ, ਚਾਰ ਚੌਕੀਆਂ. "ਪਰ੍ਯੋ ਭੋਗ ਜਬ ਆਸਾਵਾਰ." (ਗੁਪ੍ਰਸੂ)


ਅਸਾਧ੍ਯ. ਲਾਇਲਾਜ. ਦੇਖੋ, ਅਸਾਧ. "ਦੀਰਘ ਰੋਗ ਮਾਇਆ ਆਸਾਧਿਓ." (ਗਉ ਥਿਤੀ ਮਃ ੫)


ਫ਼ਾ. [آسان] ਵਿ- ਸੁਗਮ. ਸਰਲ. ਸੁਖਾਲਾ.


ਦੇਖੋ, ਆਸ ਨਿਵਾਸ. "ਗੁਰੂ ਅਮਰਦਾਸ ਆਸਾ ਨਿਵਾਸ." (ਸਵੈਯੇ ਮਃ ੩. ਕੇ)