ਈ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [ایِما] ਇਸ਼ਾਰਾ.


ਅ਼. [ایِمان] ਸੰਗ੍ਯਾ- ਮੰਨ ਲੈਣਾ. ਯਕ਼ੀਨ ਕਰਨਾ. ਸ਼ਰੱਧਾ. ਵਿਸ਼੍ਵਾਸ. "ਹੋਇ ਕਿਰਸਾਣ ਈਮਾਨ ਜੰਮਾਇਲੈ." (ਸ੍ਰੀ ਮਃ ੧) ੨. ਧਰਮ.


ਫ਼ਾ. [ایِمان پرستی] ਸੰਗ੍ਯਾ- ਧਰਮ ਪਾਲਨ. ਈਮਾਨ ਪੁਰ ਚੱਲਣਾ.


ਫ਼ਾ. [ایِمان فگن] ਵਿ- ਈਮਾਨ ਫੈਂਕ ਦੇਣ ਵਾਲਾ. ਧਰਮ ਦਾ ਤ੍ਯਾਗੀ.


ਸੰ. ईर ਸੰਗ੍ਯਾ- ਪੌਣ. ਹਵਾ। ੨. ਹਰਕਤ. ਪ੍ਰੇਰਣਾ। ੩. ईर् ਧਾ- ਹੱਕਣਾ. ਧਕੇਲਨਾ. ਜਾਣਾ. ਪ੍ਰੇਰਣ ਕਰਨਾ.


ਸੰ. (ईर. ਧਾ- ਈਰਖਾ ਕਰਨਾ) ईर्षा ਈਸਾ. ਸੰਗ੍ਯਾ- ਡਾਹ. ਹਸਦ. ਦ੍ਵੇਸ. "ਸੁਆਦ ਬਾਦ ਈਰਖ ਮਦ ਮਾਇਆ." (ਸੂਹੀ ਮਃ ੫)


ਫ਼ਾ. [ایِرج] ਫ਼ਰੀਦੂਨ ਬਾਦਸ਼ਾਹ ਦਾ ਛੋਟਾ ਬੇਟਾ, ਜਿਸਤੋਂ ਵਲਾਇਤ ਦਾ ਨਾਉਂ ਈਰਾਨ ਪ੍ਰਸਿੱਧ ਹੋਇਆ. ਦੇਖੋ, ਤੂਰਜ.