ਦੇਖੋ, ਅਉਲੀਆ.
ਦੇਖੋ, ਅਵਲ.
ਅਵ੍ਰਿਸ੍ਟਿ. ਵਰਖਾ ਦਾ ਅਭਾਵ. ਦੇਖੋ, ਅਉੜ. "ਮਾਸ ਭਾਦ੍ਰਪਦ ਔੜ ਲਗੀ ਅਸ." (ਗੁਪ੍ਰਸੂ)
ਕ੍ਰਿ- ਔਸਾਨ ਵਿੱਚ ਆਉਣਾ. ਝਟ ਪਟ ਕਿਸੇ ਖ਼ਿਆਲ ਦਾ ਫੁਰਨਾ. ਬਾਤ ਦਾ ਸੁਝਣਾ.
ਸੰ. ਪੰਜ ਸੁਰ ਦਾ ਰਾਗ. ਜੈਸੇ- ਮਾਲਕਸ. ਦੇਖੋ, ਓੜਵ.
ਸੰ. आवनि सीता. ਅਵਨਿ (ਜਮੀਨ) ਉੱਪਰ ਖਿੱਚੀ ਹੋਈ ਸੀਤਾ (ਲੀਕ). ਇਹ ਇੱਕ ਪ੍ਰਕਰਾਰ ਦਾ ਪੁਰਾਣਾ ਸ਼ਕੁਨ (ਸਗਨ) ਵਿਚਾਰ ਹੈ. ਖ਼ਾਸ ਕਰਕੇ ਹਿੰਦੂ ਇਸਤ੍ਰੀਆਂ ਇਸ ਸਗਨ ਉੱਤੇ ਬਹੁਤ ਨਿਸ਼ਚਾ ਰਖਦੀਆਂ ਹਨ. ਇਸ ਦਾ ਫਲ ਵਿਚਾਰਣ ਦੀ ਰੀਤਿ ਇਹ ਹੈ-#ਜ਼ਮੀਨ ਉੱਪਰ ਬਿਨਾ ਗਿਣਤੀ ਲੀਕਾਂ ਕੱਢਕੇ ਉਨ੍ਹਾਂ ਦੀ ਗਿਣਤੀ ਕੀਤੀ ਜਾਂਦੀ ਹੈ. ਜੇ ਲੀਕਾਂ ਜਿਸਤ (ਸਮ) ਹੋਣ, ਤਦ ਸਮਝੀਦਾ ਹੈ ਕਿ ਪਰਦੇਸ ਗਿਆ ਸੰਬੰਧੀ ਛੇਤੀ ਮਿਲੇਗਾ, ਜੇ ਤਾਕ (ਵਿਖਮ) ਹੋਣ, ਤਦ ਜਾਣੀਦਾ ਹੈ ਕਿ ਅਜੇ ਮਿਲਣ ਵਿੱਚ ਢਿੱਲ ਹੈ. "ਮੋਰੇ ਪਤਿ ਪਰਦੇਸ ਸਿਧਾਰੇ xxx ਤਾਂਤੇ ਮੈ ਔਂਸੀ ਕੋ ਡਾਰੋਂ" (ਚਰਿਤ੍ਰ ੭੦) "ਕਾਮਣ ਟੂਣੇ ਔਂਸੀਆਂ." (ਭਾਗੁ)
ਕ੍ਰਿ. ਵਿ- ਅਕਸਮਾਤ. ਅਚਾਨਕ. ਅੱਚਨਚੇਤ. "ਪਰ੍ਯੋ ਸ਼ੋਰ ਔਚਕ ਹੀ ਦ੍ਰਿਗ ਲਹ." (ਗੁਪ੍ਰਸੂ)
nan