nan
nan
nan
nan
nan
nan
ਫ਼ਾ. [شکرخا] ਵਿ- ਖੰਡ ਖਾਣ ਵਾਲਾ. ਸ਼ਕਰਖ਼ੋਰਾ.
ਸੰਗ੍ਯਾ- ਕਰਤਾਰਪੁਰ (ਜਿਲਾ ਜਲੰਧਰ) ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਲਵਾਇਆ ਹੋਇਆ ਇੱਕ ਵਡਾ ਚੌੜਾ ਖੂਹ. ਦੇਖੋ, ਕਰਤਾਰ ਪੁਰ.
ਵਿ- ਬਾਬਾ ਫਰੀਦ ਜੀ ਦਾ ਇੱਕ ਵਿਸ਼ੇਸਣ. ਇਸ ਦਾ ਕਾਰਣ ਇਹ ਦੱਸਿਆ ਜਾਂਦਾ ਹੈ ਕਿ ਫਰੀਦ ਜੀ ਨੇ ਆਪਣੀ ਸ਼ਕਤਿ ਨਾਲ ਸ਼ੱਕਰ ਅਤੇ ਗੰਨਿਆਂ ਦੀ ਵਰਖਾ ਕਰਾਕੇ ਢੇਰ ਲਗਾ ਦਿੱਤੇ ਸਨ.
ਸੰਗ੍ਯਾ- ਸ਼ਕਰ (ਖੰਡ) ਦਾ ਪਾਰਾ (ਟੁਕੜਾ). ਖੰਡ ਦੀ ਡਲੀ। ੨. ਇੱਕ ਪ੍ਰਸਿੱਧ ਮਿਠਾਈ, ਜੋ ਮੈਦੇ ਦੀਆਂ ਚੌਕੋਣ ਡਲੀਆਂ ਨੂੰ ਘੀ ਵਿੱਚ ਤਲਕੇ ਖੰਡ ਪਾਗਣ ਤੋਂ ਬਣਦੀ ਹੈ. ਮਿੱਠੇ ਖੁਰਮੇ. ਸੰ शङ ्खपाल.