ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [خانسمان] ਅਮੀਰ ਦਾ ਸਾਮਾਨ ਤਿਆਰ ਕਰਨ ਵਾਲਾ। ੨. ਅਮੀਰ ਦਾ ਰਸੋਈਆ. ਖਾਦਨ (ਖਾਣ) ਦਾ ਸਾਮਾਨ ਕਰਨ ਵਾਲਾ.


ਦੇਖੋ, ਖਾਨਾ.


ਫ਼ਾ. [خانگہ] , [خانقا] ਸੰਗ੍ਯਾ- ਰਹਿਣ ਦਾ ਥਾਂ. ਨਿਵਾਸ ਅਸਥਾਨ। ੨. ਖ਼ਾਸ ਕਰਕੇ ਮੁਸਲਮਾਨ ਸਾਧੂ ਦੇ ਰਹਿਣ ਦਾ ਮਕਾਨ.


ਫ਼ਾ. [خانگی] ਵਿ- ਘਰੋਗੂ. ਘਰ ਨਾਲ ਹੈ ਜਿਸ ਦਾ ਸੰਬੰਧ. ਘਰੇਲੂ। ੨. ਇਹ ਸ਼ਬਦ ਵ੍ਯੰਗ ਨਾਲ ਵੇਸ਼੍ਯਾ (ਕੰਚਨੀ) ਦਾ ਬੋਧਕ ਭੀ ਹੈ.


ਫ਼ਾ. [خاندان] ਸੰਗ੍ਯਾ- ਵੰਸ਼. ਕੁਲ.


ਫ਼ਾ. [خانم] ਸੰਗ੍ਯਾ- ਖ਼ਾਨ ਦੀ ਵਹੁਟੀ. ਬੇਗਮ. "ਮੀਰ ਨ ਖਾਨਮ ਸੰਗਿ ਨ ਕੋਊ ਦ੍ਰਿਸਟਿ ਨਿਹਾਰਉ." (ਸਵੈਯੇ ਸ੍ਰੀ ਮੁਖਵਾਕ ਮਃ ੫)


ਫ਼ਾ. [خانمان] ਇਹ ਸੰਖੇਪ ਹੈ ਖ਼ਾਨਹ ਵ ਸਾਮਾਨ ਦਾ. ਘਰ ਅਤੇ ਸਾਮਾਨ.


[خافی خان] ਮੁੰਤਖ਼ਿਬਉਲ ਲੁਬਾਬ (ਤਾਰੀਖ਼ ਖ਼ਾਫ਼ੀ ਖਾਂ) ਦਾ ਲੇਖਕ ਇੱਕ ਇਤਿਹਾਸਕਾਰ. ਇਸ ਦਾ ਅਸਲ ਨਾਉਂ ਮੁਹ਼ੰਮਦ ਹਾਸ਼ਿਮ ਸੀ. ਇਸ ਨੇ ਸਨ ੧੫੧੯ ਤੋਂ ੧੭੧੮ ਤਕ ਦੇ, ਅਰਥਾਤ- ਬਾਦਸ਼ਾਹ ਬਾਬਰ ਤੋਂ ਲੈ ਕੇ ਮੁਹੰਮਦਸ਼ਾਹ ਤੀਕ ਦੇ ਹਾਲ ਲਿਖੇ ਹਨ. ਔਰੰਗਜ਼ੇਬ ਦੀ ਆਗ੍ਯਾ ਸੀ ਕਿ ਕੋਈ ਬਿਨਾ ਹੁਕਮ ਤਵਾਰੀਖ ਨਾ ਲਿਖੇ, ਇਸ ਲਈ ਇਸ ਨੇ ਗੁਪਤ ਰੀਤਿ ਨਾਲ ਕਿਤਾਬ ਲਿਖੀ ਅਤੇ ਮੁਹ਼ੰਮਦਸ਼ਾਹ ਵੇਲੇ ਸਨ ੧੭੩੨ ਵਿੱਚ ਪ੍ਰਗਟ ਕੀਤੀ. ਬਾਦਸ਼ਾਹ ਨੇ ਮੁਹੰਮਦਹ਼ਾਸ਼ਿਮ ਨੂੰ ਖ਼ਾਫ਼ੀਖ਼ਾਂ ਦੀ ਉਪਾਧੀ ਅਤੇ ਯੋਗ੍ਯ ਇਨਾਮ ਦਿੱਤਾ. ਵੀ. ਏ. ਸਮਿਥ ਦਾ ਖਿਆਲ ਹੈ ਕਿ ਇਹ ਖੁਰਾਸਾਨ ਦੇ. 'ਖ਼੍ਵਾਫ਼' ਪਿੰਡ ਦਾ ਵਸਨੀਕ ਸੀ, ਇਸ ਲਈ ਨਾਮ ਖ਼ਾਫ਼ੀਖ਼ਾਨ ਸੀ.#ਖ਼ਾਫ਼ੀਖ਼ਾਂ ਨਿਰਪੱਖ ਲੇਖਕ ਨਹੀਂ ਸੀ. ਇਸ ਨੇ ਬੰਦੇ ਬਹਾਦੁਰ ਦਾ ਭੀ ਹਾਲ ਆਪਣੇ ਢੰਗ ਦਾ ਕੁਝ ਲਿਖਿਆ ਹੈ.


ਫ਼ਾ. [خواب] ਸੰਗ੍ਯਾ- ਨੀਂਦ। ੨. ਸ੍ਵਪਨ. ਸੁਪਨਾ.


ਫ਼ਾ. [خامی] ਸੰਗ੍ਯਾ- ਕਮਜ਼ੋਰੀ। ੨. ਨਾਤਜਰਬੇਕਾਰੀ। ੩. ਘਾਟਾ. ਕਮੀ. "ਭਯੋ ਹੁਕਮ ਸੇਵਾ ਮਹਿ ਖਾਮੀ." (ਗੁਪ੍ਰਸੂ) ੪. ਕੱਚਾਪਨ.


ਫ਼ਾ. [خاموش] ਵਿ- ਚੁਪਕੀਤਾ. ਮੌਨੀ.