ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਪ੍ਤਤਿ ਸ਼ਤ. ਸੱਤਰ ਸੌ. "ਸਤਰਿ ਸੈਇ ਸਲਾਰ ਹੈ ਜਾਕੇ." (ਭੈਰ ਕਬੀਰ) ਸੱਤਰ ਹਜ਼ਾਰ ਸਰਦਾਰ ਅਥਵਾ ਸਿਪਹਸਾਲਾਰ ਤੋਂ ਭਾਵ ਅਨੰਤ ਹੈ. ਇਸਲਾਮ ਦੀ ਕਿਤਾਬਾਂ ਵਿੱਚ ਇਹ ਭੀ ਜਿਕਰ ਆਇਆ ਹੈ ਕਿ ਕਰਤਾਰ ਆਪਣੇ ਪੈਗੰਬਰਾਂ ਦੀ ਸਹਾਇਤਾ ਲਈ ਫਰਿਸ਼ਤਿਆਂ ਨੂੰ ਯੋਧਿਆਂ ਦੀ ਸ਼ਕਲ ਵਿੱਚ ਭੇਜਦਾ ਹੈ. ਦੇਖੋ, . ਕੁਰਾਨ ਪਾਰਾ ੪, ਸੂਰਤ ਆਲ ਇ਼ਮਰਾਨ ੩, ਰੁਕੂਅ਼ ੧੩. ਦੇਖੋ, ਸਲਾਰ.


ਦੇਖੋ ਸਪਤਰਿਖੀ.


ਸੰ. ਦ੍ਵਿਸਪ੍ਤਤਿ. ਬਹੱਤਰ- ੭੨. "ਸਤਰਿ ਦੋਹਿ ਭਰੇ ਅੰਮ੍ਰਿਤ ਸਰਿ." (ਧਨਾ ਨਾਮਦੇਵ) ਯੋਗੀਆਂ ਦੀਆਂ ਮੰਨੀਆਂ ਬਹੱਤਰ ਪ੍ਰਧਾ ਨਾੜੀਆਂ ਕਰਤਾਰ ਦੇ ਨਾਉਂ ਰਸ ਨਾਲ ਭਰਪੂਰ ਹੋ ਗਈਆਂ ਹਨ. ਭਾਵ- ਸਾਰਾ ਸ਼ਰੀਰ.


ਸੰ. ਸ਼ਤਰੂਪਾ. ਸ਼ਤ (ਸੈਂਕੜੇ) ਹਨ ਜਿਸ ਦੇ ਰੂਪ, ਐਸੀ ਸ੍ਵਯੰਭੁ ਮਨੁ ਦੀ ਇਸਤ੍ਰੀ. ਪੁਰਾਣਾਂ ਵਿੱਚ ਜਿਕਰ ਹੈ ਕਿ ਬ੍ਰਹਮਾ ਨੇ ਆਪਣੇ ਸ਼ਰੀਰ ਦੇ ਦੋ ਭਾਗ ਕਰ ਦਿੱਤੇ. ਅੱਧੇ ਤੋਂ ਮਨੁ ਅਤੇ ਅੱਧੇ ਤੋਂ ਸ਼ਤਰੂਪਾ ਰਚੀ. ਇਸ ਜੋੜੇ ਨੇ ਸਾਰੀ ਸੰਸਾਰਰਚਨਾ ਕੀਤੀ. "ਪੂਰਬ ਬਿਧਿ ਤੇ ਮਨੁ ਸਤਰੂਪਾ। ਨਰ ਤਿਯ ਉਪਜੇ ਗੁਣਨ ਅਨੂਪਾ." (ਨਾਪ੍ਰ) ਦੇਖੋ, ਮਨੁ.


ਦੇਖੋ, ਸਪਤਨਾੜੀ ਚਕ੍ਰ.