ਸੰ. इ. ਧਾ- ਉਦੈ ਹੋਣਾ. ਦੌੜਨਾ. ਜਾਣਾ. ਅਧਿਕ ਹੋਣਾ. ਅੰਗੀਕਾਰ ਕਰਨਾ. ੨. ਸੰਗ੍ਯਾ- ਕਾਮਦੇਵ। ੩. ਕ੍ਰਿਪਾ। ੪. ਵ੍ਯ- ਆਸ਼ਚਰਯ (ਅਚਰਝ) ਬੋਧਕ। ੫. ਪੰਜਾਬੀ ਵਿੱਚ ਦੁਲਾਈਆ ਦੇ ਥਾਂ ਭੀ 'ਇ' (ਆਉਂਦਾ) ਹੈ, ਜਿਵੇਂ- "ਪ੍ਰੇਮ ਰਸੁ ਆਪੇ ਜਾਣਇ." (ਸਵੈਯੇ ਮਃ ੪. ਕੇ) ਆਪੇ ਜਾਣੈ. ਮਾਣਇ- ਮਾਣੈ ਆਦਿ.
nan
nan
ਸੰ. एवं- ਏਵੰ. ਕ੍ਰਿ. ਵਿ- ਇਸੇ ਤਰਾਂ. ਇਸ ਢੰਗ ਨਾਲ. "ਨਾਨਕ ਕਹੈ ਸਿਆਣੀਏ! ਇਉ ਕੰਤ ਮਿਲਾਵਾ ਹੋਇ." (ਵਾਰ ਸੂਹੀ, ਮਃ ੨) ੨. ਐਸੇ ਹੀ ਔਰ. ਇਵੇਂ ਹੀ ਹੋਰ.
ਕ੍ਰਿ. ਵਿ- ਇਸੇ ਤਰਾਂ. ਇਸੇ ਪ੍ਰਕਾਰ। ੨. ਯੌਂਹੀ. ਐਵੇਂ ਹੀ. ਵ੍ਰਿਥਾ ਹੀ. "ਤਰਨਾਪੋ ਇਉ ਹੀ ਗਇਓ." (ਸ. ਮਃ ੯)
nan
ਅ਼. [اِعتبار] ਸੰਗ੍ਯਾ- ਸਮਝਣ ਦਾ ਭਾਵ। ੨. ਨਿਸ਼੍ਚਯ (ਨਿਸਚਾ). ਯਕ਼ੀਨ। ੩. ਸਿਖ੍ਯਾ ਗ੍ਰਹਣ ਕਰਨੀ.
ਵਿ- ਇ (ਕਾਮ) ਜਿਹਾ ਹੈ ਜਿਸ ਦਾ ਅੰਗ (ਸ਼ਰੀਰ) ਕਾਮਾਂਗ. ਸੁੰਦਰ ਅੰਗਾਂ ਵਾਲਾ. "ਇਅੰਗਸਤ." (ਗ੍ਯਾਨ)
ਸੰ. ਅਯੰ. ਸਰਵ- ਯਹ. ਇਹ. "ਪੁਨ ਇਆ ਅਉਸਰ ਚਰੈ ਨ ਹਾਥਾ." (ਬਾਵਨ) ੨. ਇਸ ਦੇਖੋ, ਇਸ. "ਇਆ ਸੁਖ ਤੇ ਭਿਖਿਆ ਭਲੀ." (ਸ. ਕਬੀਰ) ੨. ਵ੍ਯ- ਯਾ. ਵਾ. ਜਾਂ. ਅਥਵਾ.
ਇਸੇ. ਇਸ ਹੀ. "ਇਆਹੂ ਜੁਗਤਿ ਬਿਹਾਨੇ ਕਈ ਜਨਮ." (ਸੁਖਮਨੀ)
ਵਿ- ਅਜਾਨ. ਗ੍ਯਾਨ ਰਹਿਤ. ਅਨਜਾਣ। ੨. ਸੰਗ੍ਯਾ- ਬੱਚਾ। ੩. ਅਗ੍ਯਾਨ.
ਸੰਗ੍ਯਾ- ਅਨਜਾਣਪੁਣਾ. ਅਗ੍ਯਾਨਤਾ। ੨. ਬਾਲ੍ਯ (ਬਾਲ) ਅਵਸਥਾ.