ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਸੱਤਵਾਂ ਅੱਖਰ. ਇਸ ਦਾ ਉੱਚਾਰਣ ਕੰਠ ਤੋਂ ਹੁੰਦਾ ਹੈ। ਸੰ. ਸੰਗ੍ਯਾ- ਸੂਰਜ। ੨. ਆਕਾਸ਼। ੩. ਇੰਦ੍ਰਿਯ. ਇੰਦ੍ਰੀਆਂ। ੪. ਸ਼ਰੀਰ. ਦੇਹ। ੫. ਸਿਫਰ. ਬਿੰਦੀ. ਨੁਕਤਾ। ੬. ਸੁਰਗ। ੭. ਸੁਖ। ੮. ਛਿਦ੍ਰ. ਛੇਕ. ਸੁਰਾਖ਼। ੯. ਕਰਮ ੧੦. ਪੁਰ. ਨਗਰ। ੧੧. ਖੇਤ। ੧੨. ਗ੍ਯਾਨ. ਵਿਵੇਕ। ੧੩. ਬ੍ਰਹਮਾ. ਚਤੁਰਾਨਨ। ੧੪. ਪੰਜਾਬੀ ਵਿੱਚ ਸੰਸਕ੍ਰਿਤ क्ष ਅਤੇ ਦੀ ਥਾਂ ਭੀ ਇਹ ਅੱਖਰ ਵਰਤੀਦਾ ਹੈ. ਜਿਵੇਂ- ਸਾਖੀ, ਮੋਖ, ਬਿਰਖ, ਵਿਖ ਅਤੇ ਖਟ ਆਦਿ ਸ਼ਬਦਾਂ ਵਿੱਚ.


ਸੰ. ਕ੍ਸ਼ਯ. ਸੰਗ੍ਯਾ- ਵਿਨਾਸ਼. ਨਾਸ਼. "ਅਕਾਲਮੂਰਤਿ ਜਿਸੁ ਕਦੇ ਨਾਹੀ ਖਉ." (ਮਾਰੂ ਸੋਲਹੇ ਮਃ ੫) "ਕੋਟਿ ਪਰਾਧ ਖਿਨ ਮਹਿ ਖਉ ਭਈ ਹੈ." (ਸਾਰ ਮਃ ੫) ੨. ਰੋਗ. ਦੁੱਖ. "ਕਰੁਨਾਨਿਧਿ ਦੂਰ ਕਰੈ ਖਉ." (ਕ੍ਰਿਸਨਾਵ) ੩. ਦੇਖੋ, ਕ੍ਸ਼ਯ.


ਦੇਖੋ, ਕਉਸ ਅਤੇ ਕੌਸ.


ਅ਼. [خوَف] ਖ਼ੌਫ਼. ਸੰਗ੍ਯਾ- ਡਰ. ਭੈ. "ਖਉਫੁ ਨ ਖਤਾ ਨ ਤਰਸੁ ਜਵਾਲੁ." (ਗਉ ਰਵਿਦਾਸ)


ਕ੍ਰਿ- ਉਬਲਨਾ. ਰਿੱਝਣਾ. ਸੰ. ਕ੍ਸ਼੍ਵੇਲ੍‌ ਧਾਤੁ ਦਾ ਅਰਥ ਹੈ ਕੰਬਣਾ, ਕੁੱਦਣਾ, ਖੇਲਣਾ, ਜਾਣਾ. ਇਸੇ ਤੋਂ ਖੌਲਨਾ ਸ਼ਬਦ ਬਣਿਆ ਹੈ। ੨. ਮਲਣਾ. ਮਰਦਨ ਕਰਨਾ. ਲਿੱਪਣਾ. "ਗਦਹੁ ਚੰਦਨਿ ਖਉਲੀਐ, ਭੀ ਸਾਹੂ ਸਿਉ ਪਾਣੁ." (ਵਾਰ ਸੂਹੀ ਮਃ ੧)


ਵਿ- ਕ੍ਸ਼ਯ (ਖੈ- ਨਾਸ਼) ਹੋਣ ਵਾਲਾ। ੨. ਦੇਖੋ, ਖਾਊ.


ਸੰ. ਕ੍ਸ਼ਯ. ਵਿਨਾਸ਼. ਖੈ. ਦੇਖੋ, ਨਿਖਅਉ.


ਦੇਖੋ, ਕ੍ਸ਼ਯ.