ਪੰਜਾਬੀ ਵਰਣਮਾਲਾ ਦਾ ਅਠਵਾਂ ਅੱਖਰ. ਇਸ ਦਾ ਉੱਚਾਰਣ ਕੰਠ ਤੋਂ ਹੁੰਦਾ ਹੈ। ਸੰ. ਸੰਗ੍ਯਾ- ਗੀਤ। ੨. ਗਣੇਸ਼। ੩. ਗੰਧਰਵ। ੪. ਦੋ ਮਾਤ੍ਰਾ ਵਾਲਾ ਅੱਖਰ. ਗੁਰੁ ਮਾਤ੍ਰਾ। ੫. ਜਦ ਇਹ ਅੱਖਰ ਸਮਾਸ ਵਿੱਚ ਅੰਤ ਆਉਂਦਾ ਹੈ, ਤਦ ਇਸ ਦਾ ਅਰਥ ਹੁੰਦਾ ਹੈ ਗਾਉਣ ਵਾਲਾ, ਗਮਨ ਕਰਤਾ (ਜਾਣ ਵਾਲਾ) ਆਦਿ. ਜਿਵੇਂ- ਸਾਮਗ (ਸਾਮਵੇਦ ਗਾਉਣ ਵਾਲਾ) ਖਗ (ਅਕਾਸ਼ ਵਿੱਚ ਗਮਨ ਕਰਨ ਵਾਲਾ).
ਸੰ. ਗਮਨ. ਸੰਗ੍ਯਾ- ਜਾਣਾ। ੨. ਭਾਵ- ਮਰਨਾ। ੩. ਆਵਾਗਮਨ. "ਅਭਉ ਲਭਹਿ ਗਉ ਚੁਕਿਹ." (ਸਵੈਯੇ ਮਃ ੩. ਕੇ) ਆਵਾਗੌਣ ਮਿਟ ਜਾਂਦਾ ਹੈ। ੪. ਕਦਮ. ਡਿੰਘ. "ਮਨੁ ਕੇ ਨਲ ਕੇ ਚਲਤੇ ਨ ਚਲੀ ਗਉ" (ਦੱਤਾਵ) ਮਨੁ ਅਤੇ ਨਲ ਆਦਿਕ ਰਾਜਿਆਂ ਦੇ ਮਰਨ ਸਮੇਂ ਇੱਕ ਕਦਮ ਭੀ ਪ੍ਰਿਥਿਵੀ ਸਾਥ ਨਹੀਂ ਚੱਲੀ. "ਭਰੋਂ ਤਿਰਛੀ ਤੁਮ ਗਉਹੈਂ." (ਕ੍ਰਿਸਨਾਵ) ੫. ਦੇਖੋ, ਗੌ.
ਦੇਖੋ, ਗੌਸ.
ਦੇਖੋ, ਗਉ ੪. ਅਤੇ ਗਹ
nan
ਫ਼ਾ. [گوَہر] ਗੌਹਰ. ਸੰਗ੍ਯਾ- ਮੋਤੀ. "ਗਉਹਰ ਗ੍ਯਾਨ ਪ੍ਰਗਟ ਉਜੀਆਰਉ." (ਸਵੈਯੇ ਮਃ ੪. ਕੇ) "ਗੁਰ ਗਉਹਰ ਦਰੀਆਉ." (ਸਵੈਯੇ ਮਃ ੩. ਕੇ) ਸਤਿਗੁਰੂ ਮੋਤੀਆਂ ਦਾ ਨਦ ਹੈ। ੨. ਖ਼ਾਨਦਾਨ। ੩. ਸੰ. गह्वर ਗਹ੍ਵਰ. ਵਿ- ਸੰਘਣਾ। ੪. ਗਹਿਰਾ. ਗੰਭੀਰ. ਅਥਾਹ. "ਆਪੇ ਹੀ ਗਉਹਰ." (ਵਾਰ ਬਿਹਾ ਮਃ ੪)
ਆਸਾਮ ਦੇ ਕਾਮਰੂਪ ਜਿਲ੍ਹੇ ਵਿੱਚ ਇੱਕ ਨਗਰ, ਜਿਸਦਾ ਪੁਰਾਣਾ ਨਾਉਂ, 'ਪ੍ਰਾਗਜ੍ਯੋਤਿਸਪੁਰ' ਹੈ. ਇਸ ਥਾਂ ਦਾ ਰਾਜਾ ਭਗਦੱਤ (ਨਰਕਾਸੁਰ ਦਾ ਵਡਾ ਪੁਤ੍ਰ) ਮਹਾਂਭਾਰਤ ਦੇ ਜੰਗ ਵਿੱਚ ਵਡੀ ਵੀਰਤਾ ਨਾਲ ਲੜਿਆ ਹੈ. ਇਸ ਨੇ ਕੌਰਵਾਂ ਦਾ ਪੱਖ ਲਿਆ ਸੀ.
ਦੇਖੋ, ਗੌਗਾ.
nan
ਸੰ. ਗਮਨ. ਸੰਗ੍ਯਾ- ਜਾਣਾ. ਫਿਰਨਾ. "ਗਉਣ ਕਰੇ ਚਹੁ ਕੁੰਟ ਕਾ." (ਸ੍ਰੀ ਅਃ ਮਃ ੫) "ਨਮੋ ਸਰਬਗਉਣੇ." (ਜਾਪੁ) ੨. ਆਵਾਗਮਨ. "ਚੂਕਾ ਗਉਣੁ ਮਿਟਿਆ ਅੰਧਿਆਰ." (ਪ੍ਰਭਾ ਅਃ ਮਃ ੫) ੩. ਦੇਖੋ, ਆਤਮਗਉਣੁ। ੪. ਦੇਖੋ, ਗੌਣ.
ਦੇਖੋ, ਗਊਤਮ ਅਤੇ ਗੋਤਮ.
nan