ਪੰਜਾਬੀ ਵਰਣਮਾਲਾ ਦਾ ਗ੍ਯਾਰਵਾਂ (ਯਾਰ੍ਹਵਾਂ) ਅੱਖਰ. ਇਸ ਦਾ ਉੱਚਾਰਣ ਤਾਲੂਏ ਤੋਂ ਹੁੰਦਾ ਹੈ। ੨. ਪ੍ਰਤ੍ਯ- ਕਾ. ਦਾ. "ਸਿੰਘਚ ਭੋਜਨ ਜੋ ਨਰ ਜਾਨੈ." (ਆਸਾ ਨਾਮਦੇਵ) ੩. ਸੰ. ਵ੍ਯ- ਪੁਨਹ. ਔਰ. ਫਿਰ। ੪. ਨਿਸ਼ਚਾ. ਯਕ਼ੀਨ। ੫. ਤੁੱਲ. ਮਾਨਿੰਦ। ੬. ਸੰਗ੍ਯਾ- ਸੂਰਜ। ੭. ਚੰਦ੍ਰਮਾ। ੮. ਕੱਛੂ। ੯. ਚੋਰ। ੧੦. ਦੁਰਜਨ. ਖੋਟਾ ਆਦਮੀ। ੧੧. ਸ਼ਿਵ। ੧੨. ਪੰਜਾਬੀ ਵਿੱਚ, "ਵਿੱਚ" ਦਾ ਸੰਖੇਪ, ਜਿਵੇਂ- ਥੋੜੇ ਦਿਨਾਂਚ ਇਹ ਕੰਮ ਹੋ ਜਾਊਗਾ. (ਲੋਕੋ)

ਚਵਣੁ ਦਾ ਅਮਰ. ਆਖ. ਕਥਨਕਰ. ਕਹੁ. ਦੇਖੋ, ਚਵਣੁ. "ਤੂੰ ਚਉ ਸਜਣ ਮੈਡਿਆ." (ਵਾਰ ਮਾਰੂ ੨. ਮਃ ੫) ੨. ਦੇਖੋ, ਚਊ। ੩. ਚਤੁਰ. ਚਾਰ. "ਸੇਖਾ, ਚਉ ਚਕਿਆ ਚਉ ਵਾਇਆ." (ਵਾਰ ਸੋਰ ਮਃ ੩) ਦੇਖੋ, ਚਉਚਕਿਆ ਅਤੇ ਚਉਵਾਇਆ। ੪. ਚਾਉ. ਉਮੰਗ. ਉਤਸਾਹ. "ਲਖ੍ਯੋ ਆਜ ਕਸ ਹੈ ਚਉ ਬਾਢਯੋ." (ਨਾਪ੍ਰ)
ਦੇਖੋ, ਚਉਸਠਿ.
ਦੇਖੋ, ਕਲਾ.
ਅਠਾਸਠ. "ਭਰੇ ਜੋਗਣੀ ਪਤ੍ਰ ਚਉਸੱਠ ਚਾਰੰ." (ਚੰਡੀ ੨) ਦੇਖੋ, ਯੋਗਿਨੀ.
ਸੰ. चतुः षष्टि ਚਤੁਃਸਸ੍ਟਿ. ਚਾਰ ਅਤੇ ਸੱਠ- ੬੪.
nan
ਦਿਨ ਰਾਤ. ਅੱਠ ਪਹਿਰਾਂ ਦਾ ਸਮਾਂ. ਅੱਜਕਲ੍ਹ ਦੇ ਹ਼ਿਸਾਬ ਦਿਨ ਰਾਤ ਦੀਆਂ ੬੦ ਘੜੀਆਂ ਹੁੰਦੀਆਂ ਹਨ, ਕਿਉਂਕਿ ੨੪ ਮਿਨਟ ਦੀ ਘੜੀ ਹੈ, ਪਰ ਪੁਰਾਣੇ ਸਮੇਂ ੨੨।। ਮਿਨਟ ਦੀ ਘੜੀ ਮੰਨੀ ਜਾਂਦੀ ਸੀ, ਜਿਸ ਤੋਂ ੬੪ ਘੜੀਆਂ ਹੁੰਦੀਆਂ ਸਨ. "ਆਠ ਜਾਮਿ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ." (ਸ. ਕਬੀਰ)
nan
ਸੰ. चतुस्सारि ਚਤੁੱਸਾਰਿ. ਸੰਗ੍ਯਾ- ਚਾਰ ਪੱਲਿਆਂ ਵਾਲਾ ਖੇਲ। ੨. ਚਾਰ ਨਰਦਾਂ ਦੀ ਬਾਜ਼ੀ. ਚੌਪੜ. ਦੇਖੋ, ਚਉਪੜ ਅਤੇ ਪੱਕੀ ਸਾਰੀ.
ਸੰਗ੍ਯਾ- ਇੱਕ ਪ੍ਰਕਾਰ ਦਾ ਦੇਸੀ ਵਸਤ੍ਰ, ਜਿਸ ਦਾ ਚਾਰ ਸੌ ਤੰਤੁ (ਤੰਦ) ਤਾਣੀ ਵਿੱਚ ਹੁੰਦਾ ਹੈ.