ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਚੌਵੀਹਵਾਂ ਅੱਖਰ, ਜਿਸ ਦਾ ਉੱਚਾਰਣ ਅਸਥਾਨ ਦੰਦ ਹੈ। ੨. ਸੰ. ਸੰਗ੍ਯਾ- ਧਨ। ੩. ਧਰਮ। ੪. ਕੁਬੇਰ। ੫. ਬ੍ਰਹਮਾ।


ਸੰਗ੍ਯਾ- ਗਰਦਨ. ਗ੍ਰੀਵਾ। ਅਰਧ ਮਣ. ਅੱਧਾ ਮਣ. ਵੀਹ ਸੇਰ। ੩. ਬਾਰ੍ਹੀ ਖਤ੍ਰੀਆਂ ਵਿੱਚੋਂ ਇੱਕ ਜਾਤਿ. "ਧਉਣ ਮੁਰਾਰੀ ਗੁਰ- ਸਰਣਾਈ." (ਭਾਗੁ)


ਸੰ. ਧਵਲ. ਵਿ- ਚਿੱਟਾ. ਉਜਲਾ। ੨. ਨਿਰਮਲ। ੩. ਸੰਗ੍ਯਾ- ਚਿੱਟਾ ਬੈਲ. "ਧਉਲ ਧਰਮੁ ਦਇਆ ਕਾ ਪੂਤੁ." (ਜਪੁ) ''वृपोहि भगवान धर्मः ख्यातो लोकेषु भारत. '' (ਮਹਾਭਾਰਤ ਸ਼ਾਂਤਿ ਪਰਵ ਮੋਕ੍ਸ਼੍‍ਧਰਮ ਅਃ ੩੪੨ ਸ਼. ੮੬) ੪. ਹਿਮਾਲਯ। ੫. ਚਿੱਟਾ ਮੰਦਿਰ. "ਚੜ੍ਹੀ ਸਭ ਸੁਭ੍ਰ ਧਉਲ ਉਤਾਲ." (ਰਾਮਾਵ) "ਇਤਨੋ ਸੁਖ ਨਾ ਹਰਿਧਉਲਨ ਕੋ." (ਕ੍ਰਿਸਨਾਵ) ਇਤਨਾ ਆਨੰਦ ਹਰਿ (ਸੁਵਰਣ) ਮੰਦਿਰਾਂ ਦਾ ਭੀ ਨਹੀਂ। ੬. ਕੈਲਾਸ਼। ੭. ਧੱਫਾ. ਚਪੇੜ. ਦੇਖੋ, ਧੌਲ੍ਹ.


ਸੰ. ਧਵਲ ਹਰ੍‍ਮ੍ਯ. ਚਿੱਟੇ ਰਾਜਮੰਦਿਰ. "ਕਿਤਹੀ ਕਾਮ ਨ ਧਉਲਹਰ ਜਿਤੁ ਹਰਿ ਬਿਸਰਾਏ." (ਸੂਹੀ ਮਃ ੫)


ਹਿਮਾਲਯ ਨਾਲ ਹੈ ਜਿਸ ਦਾ ਸੰਬੰਧ. ਧਵਲਾ. ਗੌਰੀ. ਦੁਰਗਾ.


ਵਿ- ਧਵਲ. ਚਿੱਟਾ. "ਪੁੰਡਰ ਕੇਸ ਕੁਸਮ ਤੇ ਧਉਲੇ." (ਸ੍ਰੀ ਬੇਣੀ) "ਮਹਾਦੇਉ ਧਉਲੇ. ਬਲਦ ਚੜਿਆ ਆਵਤ ਦੇਖਿਆ ਥਾ." (ਗੌਡ ਨਾਮਦੇਵ) ੨. ਦੇਖੋ, ਧੌਲਾ ੨.


ਧਵਲ- ਵਾਲੀ. ਚਿੱਟੇ ਬੈਲ ਵਾਲੀ। ੨. ਸਫ਼ੈਦ ਪਹਾੜ ਵਾਲੀ. ਧਵਲਗਿਰਿ ਵਾਲੀ. ਪਾਰਵਤੀ. ਦੁਰਗਾ.


ਵਿ- ਧਵਲ. ਚਿੱਟੀ। ੨. ਕ੍ਰਿ. ਵਿ- ਧੌਲਿਆਂ (ਚਿੱਟੇ ਰੋਮਾਂ ਦੇ) ਹੁੰਦਿਆਂ. ਧਵਲੀਂ. "ਕਾਲੀਂ ਜਿਨ੍ਹੀ ਨ ਰਾਵਿਆ, ਧਉਲੀ ਰਾਵੈ ਕੋਇ." (ਸ. ਫਰੀਦ)


ਦੇਖੋ, ਧਉਲ.