ਪੰਜਾਬੀ ਵਰਣਮਾਲਾ ਦਾ ਛਬੀਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਹੋਠਂ ਹਨ। ੨. ਸੰ. ਸੰਗ੍ਯਾ- ਪਵਨ. ਹਵਾ। ੩. ਪੱਤਾ। ੪. ਆਂਡਾ। ੫. ਸਮਾਸ ਵਿੱਚ ਸ਼ਬਦ ਦੇ ਪਿੱਛੇ ਆਕੇ ਇਹ ਪੀਣ ਵਾਲਾ ਅਰਥ ਦਿੰਦਾ ਹੈ, ਜਿਵੇਂ- ਦ੍ਵਿਪ, ਪਾਦਪ, ਮਧੁਪ ਆਦਿ। ੬. ਰਖ੍ਯਾ ਕਰਨ ਵਾਲਾ, ਪਾਲਣ ਵਾਲਾ ਆਦਿਕ, ਜੈਸੇ- ਨ੍ਰਿਪ, ਭੂਪ ਆਦਿ। ੭. ਪੰਜਾਬੀ ਵਿੱਚ ਪ੍ਰ ਦੀ ਥਾਂ ਭੀ ਪ ਵਰਤੀਦਾ ਹੈ. ਦੇਖੋ, ਪਖਾਰਨ। ੮. ਸ਼ਬਦ ਦੇ ਅੰਤ ਲੱਗਕੇ ਇਹ ਭਾਵਵਾਚਕ ਸੰਗ੍ਯਾ ਭੀ ਬਣਾਉਂਦਾ ਹੈ, ਜੈਸੇ- ਸਿਆਣਪ, ਸੁਹਣੱਪ ਆਦਿ.
ਸੰਗ੍ਯਾ- ਪਾਦ. ਪੈਰ. ਫ਼ਾ. ਪਾ ਅਤੇ ਪਾਯ। ੨. ਪਲ. ਕਣ. "ਜੇਠੋ ਪਉ ਪਉ ਲੂਹੈ." (ਵਾਰ ਰਾਮ ੨. ਮਃ ੫) ਪਲ ਪਲ ਵਿੱਚ ਜੇਠ ਸਾੜਦਾ ਹੈ. ਭਾਵ- ਧਰਮਰਾਜ ਸੰਤਾਪ ਦੇਂਦਾ ਹੈ। ੩. ਪਾਣੀ ਪੀਣ ਦਾ ਸਥਾਨ. ਪਿਆਉ. ਸੰ. ਪ੍ਰਪਾ। ੪. ਪ੍ਰਾਪਤਿ. "ਧਿਆਨੁ ਲਹੀਐ, ਪਉ ਮੁਕਿਹਿ." (ਸਵੈਯੇ ਮਃ ੩. ਕੇ) ਮੁਕ੍ਤਿ ਦੀ ਪ੍ਰਾਪਤਿ ਹੁੰਦੀ ਹੈ।¹ ੫. ਬਾਜ਼ੀ ਦਾ ਦਾਉ. ਦੇਖੋ ਪੌਬਾਰਾਂ। ੬. ਮੁਲ. ਕੇਸਰ। ੭. ਪੈਣਾ ਕ੍ਰਿਯਾ ਦਾ ਅਮਰ. ਪੈ. ਪੜ. " ਪਉ ਸਰਣਾਈ ਰਾਮਰਾਇ." (ਬਿਲਾ ਛੰਤ ਮਃ ੫) "ਪਉ ਸੰਤ ਸਰਣੀ ਲਾਗ ਚਰਣੀ." (ਸ੍ਰੀ ਮਃ ੫) ੮. ਕ੍ਰਿ. ਵਿ- ਉਤੇ. ਉੱਪਰ. "ਰਖਿ ਰਖਿ ਪੈਰ ਧਰੇ ਪਉ ਧਰਣਾ." (ਮਾਰੂ ਸੋਲਹੇ ਮਃ ੧)
ਦੇਖੋ, ਪੌਸ੍ਟਨੀ.
ਪੈਣਗੇ. ਪੈਣਗੀਆਂ. ਪੜੇਂਗੀ. "ਤਲਬਾਂ ਪਉਸਨਿ ਆਕੀਆਂ." (ਵਾਰ ਰਾਮ ਮਃ ੧)
ਦੇਖੋ, ਦਿੱਲੀ ਦਾ ਅੰਗ ੧੧.
ਪਵੇਗੀ. ਪੈਸੀ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫)
ਸੰ. ਪ੍ਰਕ੍ਸ਼੍ਯ. ਸੰਗ੍ਯਾ- ਵਿਨਾਸ਼. "ਪਉਛਕ ਸਾਰੀ." (ਭਾਗੁ) ਸਾਰੀ (ਬਾਜੀ) ਦਾ ਖ਼ਾਤਿਮਾ। ੨. ਸੰ. प्रोक्षक- ਪ੍ਰੋਕ੍ਸ਼੍ਕ. ਵਿ- ਛਿੜਕਣ ਵਾਲਾ.
ਸੰ. पौणड्रक- ਪੌਂਡ੍ਰਕ. ਪੁੰਡ੍ਰ ਦੇਸ਼ (ਬਿਹਾਰ) ਦਾ ਇੱਕ ਰਾਜਾ, ਜੋ ਵਸੁਦੇਵ ਦਾ ਪੁਤ੍ਰ ਸੀ. ਇਸ ਦੀ ਮਾਤਾ ਦਾ ਨਾਮ ਸੁਤਨੁ ਸੀ. ਹਰਿਵੰਸ਼ ਵਿੱਚ ਲਿਖਿਆ ਹੈ ਕਿ ਪੌਂਡ੍ਰਕ ਮਹਾ ਅਭਿਮਾਨੀ ਸੀ, ਅਤੇ ਕ੍ਰਿਸਨ ਜੀ ਨੂੰ ਵਾਸੁਦੇਵ ਨਾਮ ਨਾਲ ਬੁਲਾਏ ਜਾਣ ਪੁਰ ਬਹੁਤ ਚਿੜਦਾ ਸੀ. ਉਹ ਆਖਦਾ ਸੀ ਕਿ ਕੇਵਲ ਮੈਂ ਹੀ ਵਾਸੁਦੇਵ ਸ਼ੰਖ ਚਕ੍ਰਧਾਰੀ ਹਾਂ, ਮੇਰੇ ਹੁੰਦੇ ਅਹੀਰ ਦੇ ਮੁੰਡੇ ਨੂੰ ਵਾਸੁਦੇਵ ਕਹਾਉਣ ਦਾ ਹੱਕ ਨਹੀਂ. ਇੱਕ ਵਾਰ ਪੌਂਡ੍ਰਕ ਬਹੁਤ ਸੈਨਾ ਲੈਕੇ ਦ੍ਵਾਰਾਵਤੀ ਪੁਰ ਕ੍ਰਿਸਨ ਜੀ ਨੂੰ ਜਿੱਤਣ ਲਈ ਚੜ੍ਹ ਆਇਆ ਅਤੇ ਜੰਗ ਵਿੱਚ ਕ੍ਰਿਸਨ ਜੀ ਦੇ ਹੱਥੋਂ ਮਾਰਿਆ ਗਿਆ. "ਪਉਡਰੀਕ ਕੀ ਇਕ ਕਥਾ ਸੋ ਮੈ ਕਹਿਤ ਸੁਨਾਇ." (ਕ੍ਰਿਸਨਾਵ)
nan
ਕ੍ਰਿ- ਪ੍ਰਲੋਠਨ. ਲਿਟਣਾ, ਪਸਵਾੜੇ ਲੈਣੇ.
ਸੰਗ੍ਯਾ- ਪਵਨ. ਹਵਾ. "ਪਉਣ ਪਾਣੀ ਧਰਤੀ ਆਕਾਸ." (ਤਿਲੰ ਮਃ ੪) ੨. ਪ੍ਰਾਣ. "ਪਉਣੈ ਪੁਛਹੁ ਜਾਇ." (ਵਾਰ ਗੂਜ ੧. ਮਃ ੩) ੩. ਪਾਦ ਊਨਤਾ. ਇੱਕ ਹਿੱਸੇ ਦੀ ਕਮੀ. ਚੌਥੇ ਹਿੱਸੇ ਦਾ ਘਾਟਾ.
ਵਿ- ਸ੍ਵਾਸਾਂ ਦਾ ਸ਼ੁਮਾਰ ਕਰਨ ਵਾਲਾ. ਪ੍ਰਾਣਾਯਾਮ ਦਾ ਅਭ੍ਯਾਸੀ, ਜੋ ਓਅੰ ਮੰਤ੍ਰ ਨਾਲ ਜਪ ਦੀ ਗਿਣਤੀ ਸਹਿਤ ਪ੍ਰਾਣ ਅੰਦਰ ਕਰਦਾ, ਠਹਿਰਾਉਂਦਾ ਅਤੇ ਬਾਹਰ ਕਢਦਾ ਹੈ. "ਇਕਿ ਪਉਣਸੁਮਾਰੀ ਪਉਣ ਸੁਮਾਰਿ." (ਵਾਰ ਮਾਝ ਮਃ ੧)