ਫ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [فساد] ਸੰਗ੍ਯਾ- ਵਿਗਾੜ. ਵਿਕਾਰ. ਖ਼ਰਾਬੀ। ੨. ਉਪਦ੍ਰਵ. ਵਿਦ੍ਰੋਹ। ੩. ਝਗੜਾ.


ਅ਼. [فسادی] ਵਿ- ਫ਼ਸਾਦ (ਉਪਦ੍ਰਵ) ਕਰਨ ਵਾਲਾ। ੨. ਝਗੜਾਲੂ. ਦੰਗਈ.


ਫ਼ਾ. [فسانہ] ਸੰਗ੍ਯਾ- ਕਹਾਣੀ. ਕਥਾ. ਕਿੱਸਾ। ੨. ਮਕਰ. ਫਰੇਬ. ਕਪਟ.


ਅ਼. [فہم] ਸੰਗ੍ਯਾ- ਗਿਆਨ. ਸਮਝ. ਵਿਚਾਰ ਬੁੱਧਿ.


ਫ਼ਾ. [فہمیش] ਸੰਗ੍ਯਾ- ਸਿਖ੍ਯਾ. ਨਸੀਹਤ। ੨. ਹੁਕਮ. ਆਗ੍ਯਾ.


ਫ਼ਾ. [فہمیدن] ਕ੍ਰਿ- ਸਮਝਣਾ. ਵਿਚਾਰਨਾ.


ਫ਼ਾ. [فہمیدہ] ਫ਼ਹਮੀਦਹ. ਵਿ- ਸਮਝ ਵਾਲਾ. ਸਮਝਿਆ ਹੋਇਆ. ਬੁੱਧਿਮਾਨ.


ਫ਼ਾ. [فہمیدہایم] ਅਸੀਂ ਸਮਝਿਆ ਹੋਇਆ ਹੈ. ਦੇਖੋ, ਫ਼ਹਮੀਦਨ.


ਅ਼. [فّکاُلّرہن] ਸੰਗ੍ਯਾ- ਗਹਿਣੇ ਰੱਖੀ ਚੀਜ਼ ਨੂੰ ਛੁਡਾਉਣ ਦੀ ਕ੍ਰਿਯਾ.


ਅ਼. [فخر] ਸੰਗ੍ਯਾ- ਵਡਾਈ. ਮਾਨ। ੨. ਉੱਤਮਤਾ. ਸ਼੍ਰੇਸ੍ਠਤਾ.


ਫ਼ਾ. [فغا] ں ਸੰਗ੍ਯਾ- ਸ਼ੋਰ, ਰੌਲਾ। ੨. ਦੁਹਾਈ. ਫਰਿਆਦ। ੩. ਅਫ਼ਗਾਨ (ਪਠਾਨ) ਦਾ ਸੰਖੇਪ.


ਅ਼. [فجر] ਸੰਗ੍ਯਾ- ਭੋਰ. ਤੜਕਾ. ਸਵੇਰਾ. ਪ੍ਰਾਤਹਕਾਲ.