ਉਸ ਦੇ ਘਰ ਤੇ ਬੀਮਾਰੀ ਨੇ ਐਸੀ ਮਾਰ ਕੀਤੀ ਹੈ ਕਿ ਵਿਚਾਰੇ ਦਾ ਪਾਣੀ ਪਾਣ ਵਾਲਾ ਵੀ ਕੋਈ ਨਹੀਂ ਰਿਹਾ।
ਭਾਵੇਂ ਕਈ ਮਤ ਸ਼ਰਾਬ ਦੇ ਵਿਰੋਧੀ ਹਨ, ਪਰ ਇਸ ਦਾ ਤੇਜ ਉਹ ਮਨਮੋਹਨੀ ਝਲਕ ਦਿਖਾਉਂਦਾ ਹੈ ਕਿ ਨਿਜ ਮੌਤਾਂ ਤੋਂ ਬੇਪਰਵਾਹ ਹੋ ਕੇ ਲੋਕ ਇਸ ਦੀ ਈਨ ਵਿੱਚ ਆਉਂਦੇ ਜਾਂਦੇ ਹਨ । ਇਸ ਕਰਕੇ ਵਿਰੋਧੀਆਂ ਦਾ ਪਾਣੀ ਨਹੀਂ ਚੜ੍ਹਦਾ।
ਹਜ਼ਾਰਾਂ ਲੋਕ ਪਿੱਤਰਾਂ ਨਮਿਤ ਸੂਰਜ ਨੂੰ ਪਾਣੀ ਦੇ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਤੋਂ ਉਲਟ ਲਹਿੰਦੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ।
ਸੈਂਕੜੇ ਗੱਭਰੂ ਤੇ ਰੰਗੀਲੇ ਜਵਾਨ ਇਸ (ਸ਼ਰਾਬ) ਦੀ ਬਦੌਲਤ ਨਿੱਤ ਦੇ ਰੋਗੀ ਤੇ ਦੁਖੀ ਹੁੰਦੇ ਡਿੱਠੇ ਹੋਣਗੇ ਤੇ ਹਜ਼ਾਰਾਂ ਮਾਵਾਂ ਦੇ ਲਾਲ ਇਸ ਪਾਣੀ ਦੀ ਅੱਗ ਨੇ ਜੋਬਨ ਦੇ ਪੰਘੂੜੇ ਵਿੱਚੋਂ ਚਿਖਾ ਵਿੱਚ ਉਤਾਰੇ ਹੋਣਗੇ।
ਇਸ ਜ਼ਿੰਦਗੀ ਦਾ ਕੀ ਭਰੋਸਾ ਹੈ ; ਇਹ ਪਾਣੀ ਦੇ ਬੁਲਬੁਲੇ ਤੋਂ ਵੱਧ ਕੁਝ ਨਹੀਂ ਜਾਪਦੀ ! ਜਿਵੇਂ ਬੁਲਬੁਲੇ ਨੂੰ ਟੁੱਟਦਿਆਂ ਦੇਰ ਨਹੀਂ ਲੱਗਦੀ ਤਿਵੇਂ ਮੌਤ ਦਾ ਵੀ ਕੁਝ ਪਤਾ ਨਹੀਂ ਲੱਗਦਾ।
ਜਦੋਂ ਪਾਣੀ ਗਲ ਗਲ ਤੋੜੀ ਆ ਜਾਏ ਤਾਂ ਹਰ ਹੀਲਾ ਕਰਨਾ ਹੀ ਪੈਂਦਾ ਹੈ।
ਭਰਾ ਨੇ ਭੈਣ ਦੀ ਦੁਰਦਸ਼ਾ ਸੁਣ ਕੇ ਕਿਹਾ- ਮੇਰੇ ਵਾਸਤੇ ਏਥੋਂ ਦਾ ਪਾਣੀ ਪੀਣਾ ਵੀ ਹਰਾਮ ਏ । ਚੱਲ ਤੂੰ ਤਯਾਰ ਏਂ, ਮੈਂ ਤੇ ਰਾਤ ਏਥੇ ਨਹੀਂ ਅਟਕਣਾ।
ਉਸ ਦੀਆਂ ਅੱਖਾਂ ਵਿੱਚ ਕਈ ਮਹੀਨਿਆਂ ਤੋਂ ਪਾਣੀ ਉੱਤਰਨ ਲੱਗਾ ਹੋਇਆ ਹੈ। ਜਦੋਂ ਇਹ ਪੱਕ ਗਿਆ, ਉਦੋਂ ਹੀ ਅਪ੍ਰੇਸ਼ਨ ਹੋ ਸਕੇਗਾ।
ਸ਼ਾਮੂ ਸ਼ਾਹ ਨੇ ਅਨੰਤ ਰਾਮ ਨੂੰ ਗਿਲਾ ਕੀਤਾ-ਤੁਸਾਂ ਰੁਜ਼ਗਾਰ ਮੇਰਾ ਭੰਨਿਆ ਏ, ਕਈ ਵਾਰ ਲੋਕਾਂ ਦੇ ਰੂਬਰੂ, ਮੇਰੀਆਂ ਸਾਮੀਆਂ ਦੇ ਰੁਬਰੂ, ਮੇਰੀ ਪਾਣ-ਪੱਤ ਲਾਹੀ ਜੇ । ਮੈਨੂੰ ਕਿਤੇ ਖਲੋਣ ਜੋਗਾ ਨਹੀਂ ਛੱਡਿਆ ਜੇ, ਤੇ ਮੈਂ ਸਭ ਕੁਝ ਸਬਰ ਨਾਲ ਜਰਿਆ ਏ।
ਪਾਟਾ ਪੇਟ ਕਿ ਪੱਟੀ ਬੱਝੇ, ਸੁਣਿਆਂ ਆਲਮ ਸਾਰੇ, ਆਖ ਦਮੋਦਰ ਖਾਨ ਹੋਇਆ ਕਾਹਲਾ, ਮੱਥਾ ਠੇਕੇ ਤੇ ਹੱਥ ਉੱਲਾਰੇ।
ਬੰਦੇ ਨੂੰ ਚਾਹੀਦਾ ਏ ਪਈ ਸਾਰੇ ਪਾਸੇ ਰੱਖੋ। ਇਹ ਵੀ ਕੀਹ ਹੋਇਆ ਜੁ ਕਿਸੇ ਦੇ ਰਾਹ ਨਾ ਲੰਘੇ, ਤੇ ਕਿਸੇ ਦੇ ਉੱਤੇ ਈ ਡਿੱਗਦਾ ਫਿਰੇ ਬੰਦਾ।
ਜਿਹੜੇ ਮੁਖ਼ਾਲਿਫ਼ ਧੜੇ ਦੇ ਲੋਕ ਮਾਸਟਰ ਜੀ ਉੱਤੇ ਇਹ ਦੋਸ਼ ਲਾ ਰਹੇ ਹਨ ਕਿ ਉਹ ਮੁਲਕੀ ਅਮਨ ਦੇ ਵੈਰੀ ਹਨ, ਉਹ ਲੋਕ, ਮੈਂ ਸਮਝਦੀ ਹਾਂ, ਭੁੱਲਦੇ ਹਨ। ਨੀਅਤਨ ਮਾਸਟਰ ਜੀ ਅਜੇ ਭੀ ਪਾਸੇ ਦਾ ਸੋਨਾ ਹਨ।