ਸੰਤ ਰਾਮ ਨੇ ਆਪਣੇ ਕੁੜਮਾਂ ਨੂੰ ਕੁੜੀ ਦੇ ਵਿਆਹ ਦੀ ਗੰਢ ਭੇਜੀ।
ਗਿੱਲ ਸਾਹਿਬ ਨੇ ਚੋਣਾਂ ਦੇ ਸਮੇਂ ਵਿਰੋਧੀ ਧਿਰ ਦੇ ਬੰਦਿਆਂ ਨੂੰ ਪੈਸੇ ਦੇ ਨਾਲ ਗੰਢ ਲਿਆ ।
ਸ਼ੰਕਰ ਦੇ ਕੁਝ ਗਰਮ ਸਾਥੀ-ਜੇਹੜੇ ਹਮੇਸ਼ਾਂ ਉਸ ਦੀ ਹਾਂ ਵਿੱਚ ਹਾਂ ਰਲਾਣ ਦੇ ਮੋਹਰੀ ਹੁੰਦੇ ਸਨ-ਰਾਇ ਸਾਹਿਬ ਨੇ ਇੱਕ ਇੱਕ ਕਰਕੇ ਸਾਰੇ ਆਪਣੇ ਨਾਲ ਗੰਢ ਲਏ ਸਨ । ਇਸ ਲਈ ਹੁਣ ਖਤਰੇ ਦੀ ਸੰਭਾਵਨਾ ਨਹੀਂ ਸੀ।
ਸਾਰੀ ਰਾਤ ਮੈਂ ਤੇ ਸੌਂ ਨਹੀਂ ਸਕਿਆ ਤੇ ਗੰਨੀਆਂ ਇੰਨੀਆਂ ਭਾਰੀਆਂ ਹੋਈਆਂ ਹੋਈਆਂ ਹਨ ਕਿ ਮੈਨੂੰ ਕੁਝ ਦਿਸਦਾ ਹੀ ਨਹੀਂ।
ਪਿੰਡ ਦਾ ਕੋਈ ਆਦਮੀ ਇਸ ਗੱਲ ਦੀ ਪ੍ਰਸੰਸਾ ਨਹੀਂ ਕਰਦਾ ਕਿ ਸੁਰਬੱਤੀ ਬਾਹਰ ਥਾਂ ਕੁੱਥਾਂ ਘੱਗਰੀ ਭੁੜਕਾਉਂਦੀ ਫਿਰੇ। ਉਸ ਨੂੰ ਆਰਾਮ ਨਾਲ ਘਰ ਬਹਿਣਾ ਚਾਹੀਦਾ ਹੈ, ਮਰਦ ਮਰਦਾਂ ਨਾਲ ਨਜਿੱਠ ਲੈਣਗੇ।
ਵਿਆਹ ਵਿੱਚ ਬੋਲ ਬੋਲ ਕੇ ਤੇ ਮਾੜਾ ਚੰਗਾ ਖਾ ਖਾ ਕੇ ਘੱਗਾ ਬਹਿ ਹੀ ਜਾਂਦਾ ਹੈ। ਕੱਲ੍ਹ ਠੀਕ ਹੋ ਜਾਉਂਗੇ।
ਧੀਆਂ ਭੈਣਾਂ ਨੂੰ ਕੋਈ ਨਹੀਂ ਪੂਜਦਾ ਹੁਣ, ਲੋਕੋ ! ਘਟਦੀਆਂ ਦਾ ਪਹਿਰਾ ਆ ਰਿਹਾ ਹੈ।
ਐਸਾ ਸਮਾਂ ਆ ਗਿਆ ਹੈ ਕਿ ਜਿਸ ਨੂੰ ਰਿਸ਼ਵਤ ਮਿਲਦੀ ਹੈ ਘੱਟ ਨਹੀਂ ਕਰਦਾ। ਅੱਜ ਕੱਲ ਤੇ ਉਹੀ ਧਰਮਾਤਮਾ ਹੈ ਜਿਸ ਦਾ ਹੱਥ ਨਹੀਂ ਪੈਂਦਾ।
ਜਿੰਨੀਆਂ ਵੱਧ ਗੱਲਾਂ ਕਰੋਗੇ, ਆਪਣੇ ਤੇ ਘੱਟਾ ਹੀ ਉਡਾਉਂਗੇ। ਚੁੱਪ ਕਰ ਰਹੋ ਤੇ ਚੰਗਾ ਜੇ।
ਅਸੀਂ, ਜੋ ਹੋ ਸਕਦਾ ਹੈ, ਮਾਤਾ ਜੀ ਦੀ ਸੇਵਾ ਕਰਦੇ ਹਾਂ, ਪਰ ਉਹ ਸਾਰਾ ਦਿਨ ਸਾਡਾ ਘੱਟਾ ਹੀ ਉਡਾਉਂਦੇ ਫਿਰਦੇ ਹਨ, ਮੈਨੂੰ ਇਹ ਨਹੀਂ ਦਿੰਦੇ, ਉਹ ਨਹੀਂ ਦਿੰਦੇ।
ਪਾਲ ਕੋਈ ਕੰਮ ਨਹੀਂ ਕਰਦਾ, ਸਾਰਾ ਦਿਨ ਘੱਟਾ ਛਾਣਦਾ ਫਿਰਦਾ ਹੈ।
ਹਕੂਮਤ ਦੀ ਬੇਵਸੀ ਇਸ ਵੇਲੇ ਡਾਢੀ ਹੀ ਤਰਸਜੋਗ ਹੈ। ਕਰੜੇ ਤੋਂ ਕਰੜੇ ਹੁਕਮ ਜਾਰੀ ਹੁੰਦੇ ਹਨ ਕਿ ਵੱਛੀ-ਖੋਰਾਂ, ਜ਼ਮੀਰਾ-ਅੰਦੋਜ਼ਾਂ ਚੋਰ-ਬਜਾਰੀਆਂ ਨੂੰ ਸਖਤ ਸਜ਼ਾ ਦਿੱਤੀ ਜਾਇਗੀ। ਫਿਰ ਭੀ ਵੱਢੀ-ਜ਼ੋਰਾਂ ਦਾ ਬਜ਼ਾਰ ਉਸੇ ਤਰ੍ਹਾਂ ਗਰਮ ਰਹਿੰਦਾ ਹੈ, ਤੇ ਦੁਖੀਆਂ ਦੀ ਚੀਕ ਪੁਕਾਰ ਉਵੇਂ ਹੀ ਘੱਟੇ ਕੌਡਾਂ ਵਿੱਚ ਰਲ ਜਾਂਦੀ ਹੈ।