Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੪ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਝੰਡਾ ਲੱਗਣਾ-ਪੱਕਾ ਡੇਰਾ ਲੱਗ ਜਾਣਾ

ਖ਼ਾਲਸੇ ਦੀ ਜਿੱਤ ਹੋਈ ਤੇ ਗੁਰੂ ਕੇ ਬਾਗ਼ ਤੇ ਉਨ੍ਹਾਂ ਦੇ ਝੰਡੇ ਲੱਗ ਗਏ; ਹੁਣ ਤੀਕ ਉਨ੍ਹਾਂ ਦਾ ਉੱਥੇ ਕਬਜ਼ਾ ਹੈ।

ਟੱਸ ਤੋਂ ਮੱਸ ਨਾ ਹੋਣਾ-ਆਪਣੀ ਗੱਲ ਤੋਂ ਰੱਤਾ ਵੀ ਪਾਸੇ ਨਾ ਹੋਣਾ

ਸ਼ਾਮ ਦੇ ਦੋਸਤ ਨੇ ਉਸਨੂੰ ਘੁੰਮਣ ਜਾਣ ਲਈ ਕਿੰਨਾ ਸਮਝਾਇਆ ਪਰ ਉਹ ਆਪਣੇ ਫ਼ੈਸਲੇ ਤੋਂ ਟੱਸ ਤੋਂ ਮੱਸ ਨਾ ਹੋਇਆ।

ਟਹ ਟਹ ਕਰਨਾ-ਬਹੁਤ ਖ਼ੁਸ਼ ਹੋਣਾ

ਅੱਜ ਤੇਰਾ ਚਿਹਰਾ ਟਹ ਟਹ ਕਰ ਰਿਹਾ ਹੈ; ਕੀ ਮੁਕੱਦਮਾ ਜਿੱਤਿਆ ਗਿਆ ਹੈ ਜਾਂ ਹੋਰ ਕੋਈ ਖੁਸ਼ੀ ਦੀ ਖ਼ਬਰ ਆਈ ਹੈ?

ਟਹਿਲ ਦਾ ਮਹਿਲ ਹੋਣਾ-ਸੇਵਾ ਦਾ ਮੇਵਾ ਮਿਲਣਾ

ਟਹਿਲ ਨਾਲ ਹੀ ਇਨਸਾਨ ਮਹਿਲ ਹੋ ਸਕਦਾ ਹੈ।

ਟੱਕਰਨਾ-ਬਦਲਾ ਲੈਣਾ

ਜਿਸ ਜਿਸਨੂੰ ਉਹ ਇਕ ਵਾਰੀ ਟੱਕਰਿਆ ਹੈ, ਉਹ ਮੁੜ ਕੇ ਇਸ ਰਾਹੀਂ ਨਹੀਂ ਲੰਘਿਆ। ਉਸ ਦਾ ਬੁਸਿਆ ਮੁੜ ਕੇ ਪਾਣੀ ਨਹੀਂ ਮੰਗਦਾ।

ਟੱਕਰ ਮਾਰਨੀ-ਸ਼ਰਮਨਾਕ ਕੰਮ ਕਰਨਾ, ਆਖਰੀ ਹੀਲਾ ਕਰਨਾ

ਉਹ ਬਹੁਤ ਭੁੱਖਾ ਹੋ ਗਿਆ ਏ । ਓੜਕ ਉਸ ਆਪਣੇ ਗੁਜ਼ਾਰੇ ਵਾਸਤੇ ਟੱਕਰ ਮਾਰਨੀ ਹੀ ਏ ਨਾ ।
 

ਟੱਕਰ ਲੈਣੀ-ਮੁਕਾਬਲਾ ਕਰਨਾ

ਭਾਰਤੀ ਫ਼ੌਜੀਆਂ ਨੇ ਦੁਸ਼ਮਣਾਂ ਨਾਲ ਚੰਗੀ ਟੱਕਰ ਲਈ।

ਟੱਕਰਾਂ ਮਾਰਨੀਆਂ-ਭਟਕਦੇ ਫਿਰਨਾ

ਹਰਪ੍ਰੀਤ ਨੌਕਰੀ ਲੱਭਣ ਲਈ ਟੱਕਰਾਂ ਮਾਰਦਾ ਫਿਰਦਾ ਹੈ।

ਟਕੇ ਕੋਹ ਟੁਰਨਾ-ਪੈਸੇ ਲੈ ਕੇ ਕੰਮ ਕਰਨਾ

ਉਸ ਤੋਂ ਲਿਹਾਜ਼ ਦੀ ਆਸ ਨਾ ਰੱਖੋ, ਉਹ ਤੇ ਟਕੇ ਕੋਹ ਟੁਰਨ ਵਾਲਾ ਹੈ । ਲਏ ਬਿਨਾਂ ਉਸ ਗੱਲ ਭੀ ਨਹੀਂ ਕਰਨੀ।

ਟਕੇ ਚਾਲ ਚੱਲਣਾ-ਹੌਲੀ ਚੱਲਣਾ

ਮਨੀ, ਤੂੰ ਤਾਂ ਹਮੇਸ਼ਾ ਟਕੇ ਚਾਲ ਹੀ ਚੱਲਦਾ ਹੈਂ।

ਟਕੇ ਵਰਗਾ ਜਵਾਬ ਦੇਣਾ-ਕੋਰੀ ਨਾਂਹ ਕਰ ਦੇਣੀ

ਰਾਜੂ ਨੂੰ ਕੋਈ ਕੰਮ ਆਖੋ ਤਾਂ ਉਹ ਟਕੇ ਵਰਗੇ ਜਵਾਬ ਦਿੰਦਾ ਹੈ।

ਟਕੇ ਵਰਗਾ ਜੁਆਬ ਦੇਣਾ-ਕੋਰਾ ਜੁਆਬ, ਸਿੱਧੀ ਨਾਹ

ਉਹ ਬੜੀ ਆਸ ਧਾਰ ਕੇ ਪੰਜ ਰੁਪਏ ਸ਼ਾਹ ਪਾਸੋਂ ਹੁਦਾਰ ਲੈਣ ਗਿਆ ਪਰ ਅੱਗੋਂ ਟਕੇ ਵਰਗਾ ਜੁਆਬ ਮਿਲਣ ਤੇ ਆਪਣਾ ਮੂੰਹ ਲੈ ਕੇ ਮੁੜਨਾ ਪਿਆ।

  • «
  • 166
  • 167
  • 168
  • 169
  • 170
  • »