ਗੁਰਪ੍ਰੀਤ ਠੋਕਰ ਲੱਗਣ ਤੋਂ ਬਿਨਾ ਸਮਝਦਾ ਹੀ ਨਹੀਂ।
ਪਿੰਟੂ ਹਰ ਚੀਜ਼ ਠੋਕ ਵਜਾ ਕੇ ਦੇਖਦਾ ਹੈ।
ਤੁਸੀਂ ਹਾਲੀ ਰੋਟੀ ਹੀ ਪਏ ਖਾਂਦੇ ਹੋ। ਮੈਂ ਤੇ ਇਕ ਚੰਗਾ ਠੌਂਕਾ ਵੀ ਲਾ ਚੁੱਕਾ ਹਾਂ। ਮੇਰੀ ਆਦਤ ਹੈ ਰੋਟੀ ਖਾਂਦਿਆਂ ਹੀ ਸੌਂ ਜਾਣਾ।
ਤਖਤ ਗਿਆ ਜਦ ਮੌਲਿਆ, ਲਿਆ ਸਮੇਟ ਪਖੰਡ, ਸ਼ਹਿਰ ਯਾਰ ਨੂੰ ਮਾਰ ਕੇ ਪਈ ਭਰਾ ਨੂੰ ਠੰਢ।
ਪ੍ਰੇਮ ਦਾ ਮਹਿਕਦਾ ਬਾਗ਼ ਇਕ ਲਾਇ ਦੇ, ਪਿਆਰ ਪਸਰਾਇ ਦੇ, ਠੰਢ ਵਰਤਾਇ ਦੇ।
ਤੁਸੀਂ ਐਡੀ ਛੇਤੀ ਕ੍ਰੋਧ ਵਿਚ ਆ ਗਏ ਓ, ਜ਼ਰਾ ਠੰਢੇ ਹੋਵੋ ਤੇ ਮੇਰੇ ਨਾਲ ਗੱਲ ਕਰੋ।
ਜੇ ਮੈਂ ਹੋਇਆ ਠੰਢਾ-ਕੋਸਾ, ਤੂੰ ਨਹੀਂ ਕੀਤਾ ਉੱਕਾ ਰੋਸਾ, ਮੰਨਿਆ ਮੈਨੂੰ ਸਗੋਂ ਬੇਦੋਸ਼ਾ, ਕਿੱਦਾਂ ਭੁੱਲਣ ਪਿਆਰੀ, ਛੋਟਾਂ ਤੇਰੀਆਂ।
ਨਵਾਬ ਦੀ ਮੜ੍ਹਾਈ ਚੰਗੀ ਭਲੀ ਰਾਤ ਨੂੰ ਸੁੱਤੀ ਸੀ । ਸੁੱਤਿਆਂ ਸੁੱਤਿਆਂ ਬਸ ਚੀਖਣ ਲੱਗ ਪਈ ਤੇ ਛਾਤੀ ਨੂੰ ਫੜ ਫੜ ਕੇ ਤੜਫਦੀ ਤੇ ਇਸ ਤੋਂ ਪਹਿਲੇ ਕਿ ਕੋਈ ਬਾਹਰੋਂ ਬਹੁੜ ਸਕਦਾ ਵਿਚਾਰੀ ਠੰਢੀ ਠਾਰ ਹੋ ਗਈ। ਨਵਾਬ ਇਹ ਸੁਣ ਕੇ ਹੱਕਾ ਬੱਕਾ ਰਹਿ ਗਿਆ।
ਬੱਚੇ ਬਚਪਨ ਵਿੱਚ ਠੰਢੀਆਂ ਛਾਵਾਂ ਮਾਣਦੇ ਹਨ।
ਮੋਹਨ ਠੰਢੇ ਦੁੱਧ ਨੂੰ ਫੂਕਾਂ ਮਾਰਨੀਆਂ ਚੰਗੀ ਗੱਲ ਨਹੀਂ।
ਇਸ ਲੁੱਟ ਵਿੱਚ ਉਸਨੇ ਬੜੇ ਹੱਥ ਰੰਗੇ ਹਨ। ਲੱਖਾਂ ਰੁਪਏ ਉਸ ਨੂੰ ਪ੍ਰਾਪਤ ਹੋਏ ਹਨ। ਕਿਸੇ ਦੇ ਕੰਨੀ ਉਸਨੇ ਆਵਾਜ਼ ਨਹੀਂ ਪੈਣ ਦਿੱਤੀ। ਸਭ ਕੁਝ ਆਪ ਹੀ ਡਕਾਰ ਗਿਆ ਹੈ।
ਵਿਚਾਰੀ ਸਭਾਗ ਨੇ ਬਾਬਾ ਨੌਧ ਸਿੰਘ ਜੀ ਪਾਸ ਪੁੱਜਣ ਤੋਂ ਪਹਿਲਾਂ ਕਈ ਡਕੇ ਡੋਲੇ ਖਾ ਲਏ ਸਨ । ਇਸ ਲਈ ਉਸ ਨੂੰ ਵਿਸ਼ਵਾਸ਼ ਨਹੀਂ ਸੀ ਆ ਸਕਦਾ ਕਿ ਕੋਈ ਮਨੁੱਖ ਚੰਗੇ ਵੀ ਹੁੰਦੇ ਹਨ।