(ਪਾਂਧੀ) ਉੱਠ, ਹਿੰਮਤ ਕਰ, ਤੇ ਤਣ ਜਾ ਫਿਰ, ਜੋ ਬਣਨਾ ਚਾਹੇਂ ਬਣ ਜਾ ਫਿਰ, ਚਾਹੇ ਬਹਿ ਜਾ ਰਾਜ-ਸਿੰਘਾਸਣ ਤੇ, ਚਾਹੇ ਕਫ਼ਨੀ ਪਹਿਨ ਭਿਖਾਰੀ ਦੀ।
ਮਦਨ ਦੇ ਇਖ਼ਲਾਕ ਦੀਆਂ ਤਣਾਵਾਂ ਸਮਾਂ ਪੈਣ ਤੇ ਢਿੱਲੀਆਂ ਹੋ ਜਾਂਦੀਆਂ ਹਨ, ਪਰ ਸਰਲਾ ਅਜੇਹੇ ਵੇਲੇ ਝੱਟ ਸੰਭਲ ਜਾਂਦੀ ਹੈ ਅਤੇ ਮੋਹਨ ਨੂੰ ਵੀ ਬਦ-ਇਖਲਾਕੀ ਦੇ ਟੋਏ ਵਿੱਚ ਡਿੱਗਣੋਂ ਬਚਾ ਲੈਂਦੀ ਹੈ।
ਜਦੋਂ ਉਸ ਨੂੰ ਦਮੇ ਦਾ ਦੌਰਾ ਪੈਂਦਾ ਹੈ ਤਾਂ ਐਸੀ ਜ਼ੋਰ ਦੀ ਖੰਘ ਛਿੜਦੀ ਹੈ ਕਿ ਵਿਚਾਰੇ ਦੇ ਤਣੇ ਚੜ੍ਹ ਜਾਂਦੇ ਹਨ।
"ਸਰਲੋ, ਨੀ ਸਰਲੋ ! ਤੱਤ ਭੜੱਤੀਏ, ਪੋਤੜੇ ਧੋਨੀ ਏਂ ਕਿ ਸਮਾਧੀ ਲਾਈ ਬੈਠੀ ਏਂ ? ਔਤਰਿਆਂ ਦੀਏ, ਕਿਉਂ ਤੂੰ ਹੱਡ ਹਰਾਮ ਹੁੰਦੀ ਜਾਨੀ ਏਂ ਦਿਨੋ ਦਿਨ ?”
ਰਵੇਲ ਨੇ ਜੁੰਮੇ ਨੂੰ ਚੀਰ ਪੜਾਂ ਤੇ ਰਹਿਣ ਵਾਲੀ ਚੁੜੇਲ ਦੀ ਕਹਾਣੀ ਸੁਣਾਈ। ਕਹਾਣੀ ਸੁਣਕੇ ਜੁੰਮੇ ਨੇ ਕਿਹਾ, 'ਰਵੇਲਿਆ, ਯਾਰਾ ਅੱਜ ਤੇ ਚੀਰ ਪੜਾ ਤੇ ਜਾਸਾਂ ਹੀ ਜਾਸਾਂ ।" ਅਖੀਰ ਉਹ ਪੱਕੇ ਇਰਾਦੇ ਨਾਲ ਉੱਠ ਖੜੋਤਾ। “ਉਏ ਬਹਿ ਕੇ ਗੱਲ ਤੇ ਕਰ ਲੈ ਨਾਵੂ-ਸ਼ਾਰੇ ਨਿਆ ਪੁੱਤਰਾ, ਉਂਜ ਹੀ ਤੱਤਾ ਹੋਇਆ ਪਿਆ ਏ।"
ਉਹ ਗੱਲਾਂ ਗੱਲਾਂ ਵਿੱਚ ਹੀ ਆਪ ਤੋਂ ਤਤਾਰੀ ਬੰਨ੍ਹ ਗਿਆ ਤੇ ਸਾਨੂੰ ਉੱਥੇ ਫਸਾ ਗਿਆ। ਮਾਝੀ ਖ਼ਲਾਸੀ ਚਾਰ ਘੰਟਿਆਂ ਮਗਰੋਂ ਹੋਈ।
ਉਸ ਦੀ ਕੋਮਲ ਜਿਹੀ ਦਿਲੜੀ—ਜਿਸ ਨੇ ਕਦੇ ਅੱਜ ਤੱਕ ਤੱਤੀ ਫੂਕ ਨਹੀਂ ਸੀ ਸਹਾਰੀ, ਆਪਣੇ ਪਿਆਰੇ ਪਿਤਾ ਦਾ ਇਹ ਡਰਾਉਣਾ ਭਵਿਸ਼ ਸੁਣ ਕੇ ਕੰਬ ਉਠੀ—ਸਹਿਮ ਉਠੀ-ਪਾਣੀ 'ਚੋਂ ਕੱਢ ਵਗਾਹੀ ਮੱਛੀ ਵਾਂਗ ਪੇਚ ਤਾਬ ਖਾਣ ਲੱਗੀ ।
ਘਬਰਾਉਣ ਦੀ ਕੋਈ ਲੋੜ ਨਹੀਂ, ਤੁਸੀਂ ਰੁਪਯਾ ਤਾਰ ਦਿਉ। ਤਿੰਨ ਦੇ ਥਾਂ ਛੀ ਹਜ਼ਾਰ ਦੇ ਦਿਉ। ਛੀ ਨਾਂ ਮੰਨੇ ਤਾਂ ਦਸ ਦੇ ਦਿਉ, ਪਰ ਐਹੋ ਜਿਹੇ ਮਿੱਤਰ ਨੂੰ ਤੱਤੀ ਵਾ ਨਾ ਲੱਗਣ ਦਿਉ।
ਮਜ਼ਦੂਰ ਭਰਾਵੋ, ਮੈਨੂੰ ਲੈਕਚਰ ਦੇਣੇ ਨਹੀਂ ਆਉਂਦੇ । ਮੈਂ ਇੱਕ ਬੇਪੜ੍ਹਿਆ ਬੰਦਾ ਵਾਂ । ਪਰ ਐਸ ਵੇਲੇ ਜਿਹੜੀ ਮੇਰੇ ਤਨ ਨੂੰ ਲੱਗੀ ਹੋਈ ਏ ਉਹ ਤੁਹਾਨੂੰ ਦੱਸਨਾ ਏਂ । ਸ਼ੰਕਰ ਨੇ ਕੀਹ ਖੁਨਾਮੀ ਕੀਤੀ ਸੀ । ਉਹਨੇ ਤੁਹਾਡੇ ਦੁਖ ਰੋਏ ਸਨ, ਹੋਰ ਕੀਹ ਕੀਤਾ ਸੀ । ਕਿਸੇ ਨੂੰ ਮੰਦਾ ਨਹੀਂ ਸੂ ਬੋਲਿਆ। ਮਾਲਕ ਉਸ ਨਿਮਾਣੇ ਦੇ ਬਦੋ ਬਦੀ ਵੈਰ ਪੈ ਗਏ। ਉਸ ਨੂੰ ਫੜ ਕੇ ਕੈਦਖ਼ਾਨੇ ਘੱਲ ਦਿੱਤਾ।
ਮਾਲਤੀ ਜੀ, ਸਾਡੇ ਭਾਗ ਦਾ ਸਤਾਰਾ ਚਮਕੇਗਾ-ਜ਼ਰੂਰ ਚਮਕੇਗਾ। ਸਾਡੀ ਦੁਨੀਆਂ ਸ੍ਵਰਗੀ ਬਣ ਜਾਏਗੀ-ਸਾਡੇ ਹਜ਼ਾਰਾਂ ਦੁਖੀ ਵੀਰ ਖੁਸ਼ਹਾਲੀ ਦੀ ਜ਼ਿੰਦਗੀ ਢੂੰਡ ਲੈਣਗੇ ਤੇ ਉਨ੍ਹਾਂ ਦੀ ਸੇਵਾ ਵਿਚ ਅਸੀਂ ਦੋਵੇਂ ਆਪਣੇ ਤਨ, ਮਨ ਨਾਲ ਜੁੱਟ ਜਾਵਾਂਗੇ।
ਪੜ੍ਹਾਈ ਵਿੱਚ ਤਨ ਮਨ ਮਾਰਨਾ ਪੈਂਦਾ ਹੈ। ਇਹ ਬੱਚਿਆਂ ਦੀ ਖੇਡ ਨਹੀਂ, ਜੋ ਹਰ ਕੋਈ ਕਰ ਸਕੇ।
"ਇਹ ਬੜਾ ਅੱਜ ਮੂੰਹ ਵਿੱਚ ਘੁੰਗਣੀਆਂ ਪਾਈ ਬੈਠਾ ਏ ।" ਭੋਲਾ ਸਿੰਘ ਕੰਪਾਜੀਟਰ ਨੇ ਨਵਲ ਕਿਸ਼ੋਰ ਵੱਲ ਤਨੇੜਾ ਸੁੱਟਿਆ, "ਅੱਗੇ ਤਾਂ ਮੂੰਹ ਵਿੱਚ ਜ਼ਬਾਨ ਨਹੀਂ ਸੁ ਟਿਕਦੀ ਹੁੰਦੀ ਤੇ ਵੇਖੋ ਨਾ ਗੰਡਿਆ, ਤੱਕੀ ਸੁ ਜ਼ਰਾ । ਧਰਮ ਨਾਲ, ਜਿੱਕਣ ਕੁੱਕੜੀ ਅੰਡਿਆਂ ਤੇ ਬੈਠੀ ਹੁੰਦੀ ਏ ।"