Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੯ ਮਾਘ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਤਾਰ ਬੱਝ ਜਾਣੀ-ਇੱਕ ਰਸ ਅਵਸਥਾ ਹੋਣੀ

ਪਾਠ ਕਰਦਿਆਂ ਕਰਦਿਆਂ ਉਨ੍ਹਾਂ ਦੀ ਤਾਰ ਪ੍ਰਭੂ-ਚਰਨਾਂ ਵਿੱਚ ਬੱਝ ਗਈ ਤੇ ਉਹ ਸਮਾਧੀ ਵਿੱਚ ਲੀਨ ਹੋ ਗਏ।

ਤਾਰ ਵੱਜਣੀ-ਦੋ ਦਿਲਾਂ ਅੰਦਰ ਯਾਦ ਹੋਣੀ

ਅਸੀਂ ਭਾਵੇਂ ਚਿੱਠੀ ਲਿਖੀਏ ਭਾਵੇਂ ਨਾ; ਸਾਡੇ ਅੰਦਰ ਹੀ ਤਾਰ ਵੱਜਦੀ ਰਹਿੰਦੀ ਹੈ।

ਤਾਰੀਫ਼ਾਂ ਦੇ ਗੀਤ ਗਾਉਣੇ-ਬਹੁਤ ਵਡਿਆਈਆਂ ਕਰਨੀਆਂ

ਤੁਸੀਂ ਵਿਰੋਧੀ ਪਾਰਟੀ ਨੂੰ ਭੰਡ ਭੰਡ ਕੇ ਹਜ਼ਾਰ ਆਪਣੀਆਂ ਤਾਰੀਫ਼ਾਂ ਦੇ ਗੀਤ ਗਾਈ ਜਾਉ, ਪਰ ਦੁਨੀਆਂ ਤੁਹਾਡੇ ਇਸ ਤਮਾਸ਼ੇ ਨੂੰ ਖੂਬ ਸਮਝਦੀ ਹੈ।

ਤਾਰੀਫ਼ਾਂ ਦੇ ਪੁਲ ਬੰਨ੍ਹਣੇ-ਬਹੁਤ ਵਡਿਆਈਆਂ ਕਰਨੀਆਂ

ਸ਼ਾਂਤੀ ਨਿਰਉਤਸ਼ਾਹ ਜਿਹੀ ਹੋ ਗਈ, ਉਸ ਦਾ ਖਿਆਲ ਸੀ, ਕਿ ਸਰਲਾ ਇਸ ਕਹਾਣੀ ਦੀਆਂ ਤਾਰੀਫ਼ਾਂ ਦੇ ਪੁਲ੍ਹ ਬੰਨ੍ਹ ਦੇਵੇਗੀ।

ਤਾਰੇ ਗਿਣ ਗਿਣ ਰਾਤ ਲੰਘਾਣਾ-ਉਡੀਕਾਂ ਵਿੱਚ ਰਾਤ ਕੱਟਣੀ

ਉਸ ਨੂੰ ਆਖ, ਅੱਖੀਂ ਆ ਕੇ ਦੇਖ ਜਾਏ; ਸਾਨੂੰ ਕੂੰਜ ਦੇ ਵਾਂਗ ਕੁਰਲਾਂਦਿਆਂ ਨੂੰ, ਵਾਟਾਂ ਵੇਹਦਿਆਂ, ਔਸੀਆਂ ਪਾਂਦਿਆਂ ਨੂੰ, ਤਾਰੇ ਗਿਣ ਗਿਣ ਕੇ ਰਾਤਾਂ ਲੰਘਾਦਿਆਂ ਨੂੰ।

ਤਾਰੇ ਗਿਣਨਾ-ਰਾਤ ਨੂੰ ਜਾਗਦੇ ਰਹਿਣਾ

ਇਸੇ ਫ਼ਿਕਰ ਵਿੱਚ ਮੈਨੂੰ ਤਾਂ ਨੀਂਦ ਨਹੀਂ ਆਈ। ਸਾਰੀ ਰਾਤ ਤਾਰੇ ਗਿਣਦਿਆਂ ਹੀ ਗੁਜ਼ਾਰ ਦਿੱਤੀ ਹੈ।

ਤਾਰੇ ਤੋੜਨਾ-ਅਸੰਭਵ ਕੰਮ ਨੂੰ ਸੰਭਵ ਕਰਨਾ

ਪਾਂਧੇ, ਰੋਲ ਜੋਤਸ਼ੀ ਸਾਰੇ, ਗੱਲਾਂ ਕਰ ਕਰ ਤੋੜਨ ਤਾਰੇ, ਜੇ ਪਰਮੇਸ਼ਰ ਰੱਖੇ ਮਾਰੇ, ਉਸ ਦੀ ਆਸ ਤਕਾਈਂ ਧੀ।

ਤਾਲੋਂ ਬਿਤਾਲ ਹੋਣਾ-ਆਪਣੀ ਅਸਲੀਅਤ ਤੋਂ ਥਿੜਕ ਜਾਣਾ, ਕੁਰਾਹੇ ਪੈ ਜਾਣਾ

ਤੂੰ ਪਰ ਹੁੰਦਿਆਂ ਸੁੰਦਿਆਂ ਮਾਲ ਘਰ ਵਿੱਚ, ਚਾਨਣ ਬਾਝ ਕੁਝ ਦੇਖ ਨਾ ਸਕਦਾ ਹੈ, ਐਸਾ ਘੱਸ ਕੇ ਤਾਲੋਂ ਬਿਤਾਲ ਹੋਇਓ, ਟੁਕਰ ਵਾਸਤੇ ਭੀ ਬਿਟ ਬਿਟ ਤੱਕਦਾ ਹੈਂ।

ਤਾੜ ਜਾਣਾ-ਅੰਦਾਜ਼ਾ ਲਾ ਲੈਣਾ

ਪੁਲਸ ਵਾਲੇ ਤਾੜ ਗਏ ਕਿ ਸਾਮੀ ਨਿੱਗਰ ਹੈ, ਇੱਕ ਸ਼ਰਾਬੀ, ਦੂਜੀ ਗੱਡੀ ਟਕਰਾਈ, ਤੀਜਾ ਸਵਾਰੀਆਂ ਬਹੁਤ।

ਤਾੜ ਡਿੱਗਣਾ-ਅਚਨਚੇਤ ਇਕ ਦਮ ਡਿੱਗਣਾ

ਖੜੋਤਿਆਂ ਖੜੋਤਿਆਂ ਉਹ ਤਾੜ ਡਿੱਗ ਪਿਆ ਤੇ ਮੁੜ ਨਾ ਉੱਠਿਆ।

ਤਾੜੀ ਲਾ ਕੇ ਬੈਠਣਾ-ਸਮਾਧੀ ਵਿੱਚ ਬੈਠਣਾ, ਅੱਖਾਂ ਮੁੰਦ ਕੇ ਧਿਆਨ ਵਿੱਚ ਮਗਨ ਹੋਣਾ

ਉੱਥੇ ਜਾ ਕੇ ਕੀ ਵੇਖਿਆ ਕਿ ਇੱਕ ਨੌਜਵਾਨ ਸਾਧੂ ਮਾੜੀ ਜਹੀ ਕੁਟੀਆ ਵਿੱਚ ਤਾੜੀ ਲਾ ਕੇ ਬੈਠਾ ਹੈ। ਜਿਸ ਵੇਲੇ ਉਹਦੀਆਂ ਅੱਖਾਂ ਖੁੱਲ੍ਹੀਆਂ ਤਾਂ ਉਹਦਾ ਤੇਜ ਝੱਲਿਆ ਨਾ ਜਾਏ।

ਤਿਉੜੀ ਆਉਣੀ-ਗੁੱਸੇ ਨਾਲ ਮੱਥੇ ਤੇ ਵੱਟ ਪੈ ਜਾਣੇ

(ਇਹ ਸੁਣ ਕੇ) ਡਾਇਰੈਕਟਰ ਦੇ ਮੱਥੇ ਤੇ ਤਿਉੜੀ ਆਈ, ਪਰ ਫਿਰ ਇਹ ਖਿਆਲ ਕਰ ਕੇ ਕਿ ਕਿਸੇ ਨੂੰ ਪਤਾ ਨ ਲੱਗ ਜਾਏ, ਉਸ ਨੇ ਮੂੰਹ ਬੰਦ ਹੀ ਰੱਖਿਆ।

  • «
  • 182
  • 183
  • 184
  • 185
  • 186
  • »